ਵੇਖੋ ਭਾਵੁਕ ਹੋਏ ਸ਼ਹੀਦ ਦੇ ਭਰਾ ਨੇ ਕੀ ਕੀਤੇ ਸਵਾਲ? (ਵੀਡੀਓ)

Saturday, Feb 16, 2019 - 10:41 AM (IST)

ਮੋਗਾ (ਵਿਪਨ, ਅਮਿਤ ਸ਼ਰਮਾ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ 40 ਤੋਂ ਵਧ ਸੀ.ਆਰ.ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ 'ਚੋਂ ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਦਾ ਇਕ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਿਆ। ਮਲੇਸ਼ੀਆ ਤੋਂ ਆਏ ਮ੍ਰਿਤਕ ਦੇ ਭਰਾ ਨੇ ਸਰਕਾਰ ਨੂੰ ਸਵਾਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ 'ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਨੂੰ ਸਰਕਾਰ ਕਿਉਂ ਨਹੀਂ ਫੜਦੀ'। ਉਨ੍ਹਾਂ ਨੇ ਕਿਹਾ ਕਿ ਪਿਤਾ ਦੇ ਬਿਨਾਂ ਪੁੱਤਰ ਕਿਵੇਂ ਰਹੇਗਾ ਅਤੇ ਪਤਨੀ ਕਿਵੇਂ ਜੀਵੇਗੀ। ਉਨ੍ਹਾਂ ਨੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਹੈ।

PunjabKesari

ਜਾਣਕਾਰੀ ਮੁਤਾਬਕ ਸ਼ਹੀਦ ਜੈਮਲ ਸਿੰਘ ਦੇ ਪਿਤਾ ਨੇ ਉਸ ਦੀ ਸ਼ਹਾਦਤ 'ਤੇ ਸਲਾਮ ਕੀਤਾ ਅਤੇ ਕਿਹਾ ਕਿ ਜਿੰਨੇ ਵੀ ਜਵਾਨ ਸ਼ਹੀਦ ਹੋਏ ਹਨ। ਉਨ੍ਹਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਪਾਕਿਸਤਾਨ ਨੂੰ ਇਸ ਦਾ ਮੂੰਹਤੋੜ ਜਵਾਬ ਦੇਣਾ ਚਾਹੀਦਾ। ਇਸ ਮੌਕੇ 'ਤੇ ਸ਼ਹੀਦ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ ਕਿ ਉਹ ਇਕ ਮਹੀਨਾ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਵਿਆਹ 'ਚ ਆਪਣੇ ਪਰਿਵਾਰ ਨੂੰ ਮਿਲ ਕੇ ਗਿਆ। ਇਸ ਦੀ ਪਤਨੀ ਅਤੇ ਬੇਟਾ ਜਲੰਧਰ 'ਚ ਰਹਿੰਦੇ ਹਨ ਅਤੇ ਇਸ ਦੁੱਖ ਦੇ ਸਮੇਂ 'ਚ ਹਰ ਕੋਈ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਉਸ ਨੂੰ ਜਲਦ ਹੀ ਮੂੰਹਤੋੜ ਜਵਾਬ ਦਿੱਤਾ ਜਾਵੇ ਤਾਂਕਿ ਪਾਕਿਸਤਾਨ ਫਿਰ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਗੁਰੇਜ ਕਰੇ।


author

Shyna

Content Editor

Related News