ਮੋਗਾ 'ਚ ਖੁੱਲੀ ਨੇਕੀ ਦੀ ਹੱਟੀ, ਗਰੀਬਾਂ ਲਈ 10 ਰੁਪਏ 'ਚ ਮਿਲ ਰਿਹੈ ਠੰਡ ਤੋਂ ਬਚਣ ਦਾ ਸਾਮਾਨ (ਵੀਡੀਓ)

Thursday, Dec 26, 2019 - 02:47 PM (IST)

ਮੋਗਾ (ਵਿਪਨ): ਮੋਗਾ 'ਚ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਸ਼ਾਨਦਾਰ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਆਮ ਗਰੀਬਾਂ ਨੂੰ ਦੱਸ ਰੁਪਏ 'ਚ ਗਰਮ ਕੱਪੜੇ, ਕੰਬਲ, ਬੂਟ ਆਦਿ ਸਾਮਾਨ ਦਿੱਤੇ ਜਾ ਰਹੇ ਹਨ। ਇਸ ਨੇਕੀ ਦੀ ਹੱਟੀ ਦਾ ਸ਼ੁਭ ਆਰੰਭ ਮੋਗਾ ਦੀ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਰਾਧੇ-ਰਾਧੇ ਨਾਂ ਦੀ ਸਮਾਜ ਸੇਵੀ ਸੰਸਥਾ ਵਲੋਂ ਬੇਹੱਦ ਸਮਾਜਿਕ ਕੰਮ ਕੀਤੇ ਜਾ ਰਹੇ ਹਨ ਅਤੇ ਅੱਜ ਇੱਥੇ ਗਰੀਬ ਜਨਤਾ ਦੇ ਲਈ ਨੇਕੀ ਦੀ ਹੱਟੀ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਗਰੀਬ ਲੋਕਾਂ ਨੂੰ ਦੱਸ ਰੁਪਏ 'ਚ ਜੋ ਵੀ ਸਾਮਾਨ ਇਨ੍ਹਾਂ ਨੂੰ ਚਾਹੀਦਾ ਹੈ ਜਿਵੇਂ ਗਰਮ ਕੋਟ, ਕੰਬਲ, ਗਰਮ ਕੱਪੜੇ ਆਦਿ ਉਹ ਪ੍ਰਤੀ ਇਕ ਨੱਗ ਦੱਸ ਰੁਪਏ 'ਚ ਦੇਣਗੇ।

PunjabKesari

ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਜਨਤਾ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਹੈ ਅਤੇ ਦੱਸ ਰੁਪਏ ਇਸ ਦੀ ਕੀਮਤੀ ਰੱਖੀ ਗਈ ਹੈ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਉਹ ਦਾਨ 'ਚ ਲੈ ਰਿਹਾ ਹੈ। ਇਸ ਮੌਕੇ ਰਾਧੇ-ਰਾਧੇ ਟਰੱਸਟ ਦੀ ਚੇਅਰਮੈਨ ਰਾਜ ਸ੍ਰੀ ਨੇ ਦੱਸਿਆ ਕਿ ਉਹ ਇਹ ਸਾਰਾ ਸਾਮਾਨ ਆਮ ਜਨਤਾ ਦੇ ਘਰਾਂ ਤੋਂ ਲੈ ਕੇ ਇੱਥੇ ਰੱਖ ਰਹੇ ਹਨ ਅਤੇ ਦਿਨ 'ਚ 3 ਘੰਟੇ ਇਹ ਦੁਕਾਨ ਖੋਲ ਕੇ ਗਰੀਬ ਲੋਕਾਂ ਨੂੰ ਦੱਸ ਰੁਪਏ 'ਚ ਦੇਣਗੇ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੰਸਥਾ ਤੋਂ ਬੇਹੱਦ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਸਮਾਜਿਕ ਸੰਸਥਾ ਦੇ ਆਗੂ ਦੇਵ ਤਿਆਗੀ ਨੇ ਕਿਹਾ ਕਿ ਜਿੰਨਾ ਵੀ ਹੋ ਸਕਦਾ ਹੈ ਉਹ ਇਨ੍ਹਾਂ ਦੀ ਮਦਦ ਕਰਨਗੇ।

PunjabKesari


author

Shyna

Content Editor

Related News