ਮੋਗਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 1000 ਸ਼ਰਾਬ ਦੀਆਂ ਪੇਟੀਆਂ ਸਮੇਤ ਫੜਿਆ ਟਰੱਕ
Sunday, Jul 16, 2017 - 05:44 PM (IST)

ਮੋਗਾ— ਮੋਗਾ ਦੇ ਸੀ. ਆਈ. ਏ. ਸਟਾਫ ਅਤੇ ਆਬਕਾਰੀ ਵਿਭਾਗ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਵਿਬਾਗ ਨੇ ਦੇਸੀ ਸ਼ਰਾਬ ਦਾ ਇਕ ਟਰੱਕ ਫੜਿਆ ਹੈ। ਟਰੱਕ ਵਿਚ ਦੇਸੀ ਸ਼ਰਾਬ ਦੀਆਂ ਤਕਰੀਬਨ 1000 ਪੇਟੀਆਂ ਸਨ। ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਫਿਲਹਾਲ ਸ਼ਰਾਬ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।