ਨਿੱਜੀ ਕੋਠੀ 'ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

Tuesday, Jul 14, 2020 - 01:12 PM (IST)

ਨਿੱਜੀ ਕੋਠੀ 'ਚ ਚਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼

ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਲੁਧਿਆਣਾ ਜੀ. ਟੀ. ਰੋਡ ’ਤੇ ਇਕ ਢਾਬੇ ਦੇ ਪਿੱਛੇ ਬਣੀ ਕੋਠੀ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ 4 ਕੁੜੀਆਂ ਅਤੇ ਇਕ ਮੁੰਡੇ ਨੂੰ ਕਾਬੂ ਕੀਤਾ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮਹਿਣਾ ਦੇ ਨੇੜੇ ਜੀ. ਟੀ. ਰੋਡ ’ਤੇ ਬਣੇ ਇਕ ਢਾਬੇ ਦੇ ਪਿੱਛੇ ਜਿਸਮਫਰੋਸ਼ੀ ਦਾ ਧੰਦਾ ਚੱਲਦਾ ਹੈ, ਜਿਸ ’ਤੇ ਉਨ੍ਹਾਂ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਬਲਰਾਜ ਮੋਹਨ ਦੀ ਅਗਵਾਈ ਹੇਠ ਛਾਪੇਮਾਰੀ ਕਰ ਕੇ 4 ਕੁੜੀਆਂ ਸਮੇਤ ਇਕ ਮੁੰਡੇ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਜੰਗ ਜਿੱਤ ਚੁੱਕੇ ਮਰੀਜ਼ਾਂ ਨੂੰ 'ਪਰਨੀਤ ਕੌਰ' ਦੀ ਖਾਸ ਅਪੀਲ
ਇਸ ਸਬੰਧ 'ਚ ਹੋਟਲ ਸੰਚਾਲਕ ਮਨੋਜ ਕੁਮਾਰ ਨਿਵਾਸੀ ਮੋਗਾ, ਜਿਸ ਨੇ ਉਕਤ ਹੋਟਲ ਠੇਕੇ ’ਤੇ ਲਿਆ ਹੋਇਆ ਹੈ, ਸਮੇਤ 6 ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੇ ਬਾਅਦ ਕਾਬੂ ਕੀਤੀਆਂ ਗਈਆਂ ਕੁੜੀਆਂ ਅਤੇ ਮੁੰਡੇ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਦਕਿ ਢਾਬਾ ਸੰਚਾਲਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਸ਼ਾਹੀ ਸ਼ਹਿਰ ਦੀ ਕਮਾਨ 'ਮਨਪ੍ਰੀਤ ਇਆਲੀ' ਦੇ ਹੱਥ


author

Babita

Content Editor

Related News