ਮੋਗਾ ਦੀ ਅਨਮੋਲਜੀਤ ਨੇ ਰਚਿਆ ਇਤਿਹਾਸ, ਨਿਊਜ਼ੀਲੈਂਡ 'ਚ ਬਣੀ ਐੱਮ. ਪੀ.

12/16/2018 4:25:53 PM

ਮੋਗਾ— ਮੋਗਾ 'ਚ ਜਨਮੀ 18 ਸਾਲਾ ਅਨਮੋਲਜੀਤ ਕੌਰ ਘੁੰਮਣ (18) ਨਿਊਜ਼ੀਲੈਂਡ 'ਚ ਯੂਥ ਸੰਸਦ ਮੈਂਬਰ ਚੁਣੀ ਗਈ ਹੈ। ਅਨਮੋਲਜੀਤ ਦੇ ਪਿਤਾ ਗੁਰਜਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਜਦੋਂ ਅਨਮੋਲਜੀਤ 1 ਸਾਲ ਦੀ ਸੀ, ਉਸ ਸਮੇਂ ਉਹ ਆਪਣੇ ਪਰਿਵਾਰ ਸਮੇਤ ਮੋਗਾ ਤੋਂ ਨਿਊਜ਼ੀਲੈਂਡ ਸ਼ਿਫਟ ਹੋ ਗਏ ਸੀ। ਅਨਮੋਲਜੀਤ ਦੀ ਮਾਤਾ ਕੁਲਜੀਤ ਕੌਰ ਵੀ ਅਧਿਆਪਕ ਸੀ। ਗੁਰਜਿੰਦਰ ਸਿੰਘ ਨੇ ਦੱਸਿਆ ਕਿ ਨਿਊਜ਼ੀਲੈਂਡ 'ਚ ਚੁਣੇ ਹੋਏ ਐੱਮ.ਪੀ. ਆਪਣੇ ਖੇਤਰ ਤੋਂ ਯੂਥ ਐਮ.ਪੀ. ਦੀ ਚੋਣ ਕਰਦੇ ਹਨ। ਜੋ ਸੰਸਦ 'ਚ ਆਪਣੇ ਵਿਚਾਰ ਰੱਖਦੇ ਹਨ ਅਤੇ ਜਿਹੜੇ ਰਿਕਾਰਡ 'ਤੇ ਆਉਂਦੇ ਹਨ। ਇਸ ਸਮੇਂ 'ਚ ਪਾਪਾਕੁਰਾ ਖੇਤਰ ਦੀ ਮੌਜੂਦਾ ਵਿਧਾਇਕਾ ਯੂਡਿਤ ਕੋਲਨ ਨੇ ਅਨਮੋਲਜੀਤ ਕੌਰ ਨੂੰ ਆਪਣੇ ਪ੍ਰਤੀਨਿਧੀ ਵਜੋਂ ਚੁਣਿਆ ਹੈ, ਜਿਸ ਨੂੰ ਯੂਥ ਐੱਮ.ਪੀ. ਕਹਿੰਦੇ ਹਨ। 

ਅਨਮੋਲਜੀਤ ਕੌਰ ਪਹਿਲੀ ਮਾਰਚ 2019 ਤੋਂ 31 ਅਗਸਤ, 2019 ਤੱਕ ਇਹ ਅਹੁਦਾ ਸੰਭਾਲੇਗੀ। ਹੁਣ ਉਹ ਮੌਜੂਦਾ ਐੱਮ.ਪੀ. ਦੇ ਪ੍ਰਤੀਨਿਧੀ ਵਜੋਂ ਜੁਲਾਈ 2019 'ਚ ਹੋਣ ਵਾਲੇ ਸੈਸ਼ਨ 'ਚ ਸੰਬੋਧਨ ਕਰੇਗੀ। ਉਸ ਦੇ ਪਿਤਾ ਨੇ ਦੱਸਿਆ ਕਿ 17 ਸਾਲਾਂ ਦੀ ਉਮਰ 'ਚ ਉਹ ਯੂਨਾਈਟਿਡਨੇਸ਼ਨ ਲਈ ਹਾਈ ਸਕੂਲ ਦੀ ਅੰਬੈਸਡਰ ਵੀ ਰਹਿ ਚੁੱਕੀ ਹੈ। ਹੁਣ ਯੂਥ ਐੱਮ.ਪੀ. ਵਜੋਂ ਉਹ ਯੂਥ ਕੌਂਸਲ ਤੇ ਯੂਨਾਈਟਿਡ ਨੇਸ਼ਨ ਯੂਥ ਮਾਮਲਿਆਂ ਬਾਰੇ ਆਪਣੇ ਵਿਚਾਰ ਰੱਖੇਗੀ।

ਅਨਮੋਲਜੀਤ ਨੇ ਦੱਸਿਆ ਕਿ ਪੜ੍ਹਨ ਤੋਂ ਇਲਾਵਾ ਉਸ ਨੂੰ ਕਰੰਟ ਅਫੇਅਰਸ 'ਤੇ ਨਜ਼ਰ ਰੱਖਣਾ ਪਸੰਦ ਹੈ। ਹਾਈ ਸਕੂਲ 'ਚ ਉਸ ਨੇ ਹਾਕੀ ਤੇ ਜਿਮਨਾਸਟਿਕ 'ਚ ਮੈਡਲ ਵੀ ਹਾਸਲ ਕੀਤੇ ਹਨ। ਉਹ ਕਾਨੂੰਨ ਤੇ ਆਰਥਿਕ ਮਾਮਲਿਆਂ ਦੀ ਮਾਹਰ ਬਣ ਕੇ ਨਿਊਜ਼ੀਲੈਂਢ ਦੇ ਨਾਗਰਿਕਾਂ ਤੇ ਪੰਜਾਬੀ ਭਾਈਚਾਰੇ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਮਕਸਦ ਲਈ ਅਗਲੇ ਸਾਲ ਉਹ ਲਾਅ ਤੇ ਕਾਮਰਸ ਦੀ ਡਿਗਰੀ ਦੀ ਪੜ੍ਹਾਈ ਸ਼ੁਰੂ ਕਰੇਗੀ। ਉਸ ਨੇ ਦੱਸਿਆ ਕਿ ਜੁਲਾਈ 2019 ਨੂੰ ਉਹ ਦੇਸ਼ ਭਰ 'ਚੋਂ ਚੁਣ ਗਏ 119 ਯੂਥ ਵਿਧਾਇਕਾਂ ਨਾਲ ਸੰਸਦ 'ਚ ਬੈਠੇਗੀ।


Shyna

Content Editor

Related News