ਮੋਗਾ 'ਚ ਮੁਹੰਮਦ ਸਦੀਕ ਦਾ ਵਿਰੋਧ, ਨੋਜਵਾਨਾਂ ਨੇ ਪਾਈਆਂ ਭਾਜੜਾਂ (ਵੀਡੀਓ)

05/10/2019 1:34:34 PM

ਮੋਗਾ (ਵਿਪਨ)—ਜਿਵੇਂ-ਜਿਵੇਂ ਪੰਜਾਬ 'ਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਆਪਣੇ ਹਲਕੇ 'ਚ ਚੋਣ ਪ੍ਰਚਾਰ ਤੇਜ਼ ਕਰ ਰਹੇ ਹਨ। ਜਿੱਥੇ ਇਕ ਪਾਸੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਬਾਘਾਪੁਰਾਣਾ 'ਚ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। 

ਜਾਣਕਾਰੀ ਮੁਤਾਬਕ ਅੱਜ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਅਤੇ ਮੋਗਾ ਦੇ ਐੱਮ.ਐੱਲ.ਏ. ਹਰਜੋਤ ਕਮਲ ਨੇ ਮੋਗਾ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਚੋਣ ਪ੍ਰਚਾਰ ਲਈ ਨੁਕੜ ਮੀਟਿੰਗ ਕੀਤੀ। ਉਨ੍ਹਾਂ ਨੂੰ ਮੰਡੀਰਵਾਲਾ ਪਿੰਡ ਨਵਾਂ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਦੋਂ ਇਕ ਨੌਜਵਾਨ ਨੇ ਮੁਹੰਮਦ ਸਦੀਕ ਤੋਂ ਕਾਂਗਰਸ ਸਰਕਾਰ ਦੇ 2 ਸਾਲਾਂ ਦੇ ਵਿਕਾਸ ਦੇ ਮੁੱਦੇ 'ਤੇ ਸਵਾਲ ਕੀਤਾ ਤਾਂ ਮੁਹੰਮਦ ਸਦੀਕ ਅਤੇ ਉਨ੍ਹਾਂ ਦੇ ਨਾਲ ਆਏ ਮੋਗਾ ਦੇ ਵਿਧਾਇਕ ਹਰਜੋਤ ਕਮਲ ਭੱਜਦੇ ਨਜ਼ਰ ਆਏ। ਇਹ ਸਾਰਾ ਨਜ਼ਾਰਾ ਉੱਥੇ ਮੌਜੂਦ ਲੋਕਾਂ ਨੇ ਆਪਣੇ ਮੋਬਾਇਲ ਫੋਨ 'ਤੇ ਕੈਦ ਕਰ ਲਿਆ ਅਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ। ਮੌਕੇ 'ਤੇ ਮੌਜੂਦ ਮੁਹੰਮਦ ਸਦੀਕ ਨੇ ਕਿਹਾ ਕਿ ਇਲਜਾਮ ਲਗਾਉਣੇ ਬਹੁਤ ਸੌਖੇ ਹਨ ਅਤੇ ਸਿਆਸੀ ਲੀਡਰ ਇਕ-ਦੂਜੇ 'ਤੇ ਇਲਜਾਮ ਲਗਾ ਰਹੇ ਹਨ।


Shyna

Content Editor

Related News