ਮੋਗਾ-ਫਿਰੋਜ਼ਪੁਰ‌ ਸਮੇਤ ਇਨ੍ਹਾਂ ਕੌਮੀ ਸ਼ਾਹ ਮਾਰਗਾਂ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ

Thursday, Nov 05, 2020 - 01:34 PM (IST)

ਮੋਗਾ-ਫਿਰੋਜ਼ਪੁਰ‌ ਸਮੇਤ ਇਨ੍ਹਾਂ ਕੌਮੀ ਸ਼ਾਹ ਮਾਰਗਾਂ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਸ਼ੁਰੂ

ਤਲਵੰਡੀ ਭਾਈ,ਗੁਰੂਹਰਸਹਾਏ (ਗੁਲਾਟੀ, ਆਂਵਲਾ): ਤਲਵੰਡੀ ਭਾਈ 'ਚ ਮੋਗਾ-ਫਿਰੋਜ਼ਪੁਰ‌ ਅਤੇ ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ 'ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਬੱਬੀ, ਫਹਿਤ ਸਿੰਘ ਕੋਟ ਕਰੋੜ ਕਲਾਂ, ਮੱਘਰ ਸਿੰਘ, ਪ੍ਰਿਤਪਾਲ ਸਿੰਘ ਵੜਿੰਗ ਆਦਿ ਕਿਸਾਨ ਮੌਜੂਦ ਸਨ। ਇਸ ਤੋਂ ਇਲਾਵਾ ਪਿੰਡ ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਅੱਜ 37 ਵੇਂ ਦਿਨ 'ਚ ਦਾਖ਼ਲ ਹੋ ਗਿਆ।

ਇਹ ਵੀ ਪੜ੍ਹੋ: ਕੈਪਟਨ ਨੂੰ ਚਾਹੀਦਾ ਹੈ ਦਿੱਲੀ ਧਰਨੇ ਦੀ ਥਾਂ ਮਰਨ ਵਰਤ ਰੱਖੇ: ਸੁਖਬੀਰ ਬਾਦਲ

PunjabKesari

ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਧਰਨਾ ਲਾਇਆ ਗਿਆ। ਜਾਣਕਾਰੀ ਮੁਤਾਬਕ ਖੇਤੀ ਆਰਡੀਨੈਂਸ ਦੇ ਤਿੰਨ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਕਿਸਾਨਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਅੱਜ ਭਾਰਤ ਬੰਦ  ਸੱਦੇ ਦੇ ਤਹਿਤ ਗੁਰੂਹਰਸਹਾਏ ਦੇ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ ਜੋਨ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਗਿਆ ਅਤੇ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਦੋ ਹਫ਼ਤੇ ਲੰਘ ਜਾਣ ਦੇ ਬਾਵਜੂਦ ਵੀ ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਪੁਲਸ ਦੇ ਹੱਥ ਖ਼ਾਲੀ

PunjabKesari

ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਇਹ ਆਰਡੀਨੈਂਸ ਬਿੱਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਨ੍ਹਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ।ਕਿਸਾਨਾਂ ਵਲੋਂ ਪੰਜਾਬ ਸਰਕਾਰ ਮੁਰਦਾਬਾਦ ਦੇ ਵੀ ਨਾਅਰੇ ਲਗਾਏ ਗਏ।ਕਿਸਾਨ ਅਤੇ ਉਸ ਦੇ ਦੋ ਛੋਟੇ-ਛੋਟੇ ਬੱਚਿਆਂ ਵਲੋਂ ਆਪਣੀ ਔਡੀ ਕਾਰ ਸਨਗਰੂਫ਼ 'ਚ ਮੋਦੀ ਦਾ ਪੁਤਲਾ ਲਿਆਂਦਾ ਗਿਆ ਅਤੇ ਇਨ੍ਹਾਂ ਵਲੋਂ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

PunjabKesari

ਮੋਦੀ ਸਰਕਾਰ ਮੁਰਦਾਬਾਦ-ਮੁਰਦਾਬਾਦ ਦੇ ਨਾਅਰੇ ਲਗਾਏ ਗਏ।ਆਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਕਈ ਪਿੰਡ ਵਾਸੀਆਂ ਨੂੰ ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਸਥਿਤ ਸ੍ਰੀ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਨੂੰ ਮੱਥਾ ਟੇਕਣ ਲਈ ਕਿਸਾਨ ਜਥੇਬੰਦੀਆਂ ਵਲੋਂ ਨਹੀਂ ਜਾਣ ਦਿੱਤਾ ਗਿਆ।ਜੋ ਕਿ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ।ਗੁਰੂਹਰਸਹਾਏ ਸ਼ਹਿਰ ਦੀ ਤਹਿਸੀਲਦਾਰ ਮੈਡਮ ਨੀਲਾਮ ਨੂੰ ਵੀ ਰੋਡ ਜਾਮ ਹੋਣ ਕਰਕੇ ਵਾਪਸ ਜਾਣਾ ਪਿਆ।

PunjabKesari


author

Shyna

Content Editor

Related News