ਕੁਵੈਤ ਤੋਂ ਮੋਗੇ ਆਇਆ ਇਕ ਹੋਰ ਸ਼ਖ਼ਸ ਕੋਰੋਨਾ ਪਾਜ਼ੇਟਿਵ

Saturday, Jun 06, 2020 - 01:30 AM (IST)

ਕੁਵੈਤ ਤੋਂ ਮੋਗੇ ਆਇਆ ਇਕ ਹੋਰ ਸ਼ਖ਼ਸ ਕੋਰੋਨਾ ਪਾਜ਼ੇਟਿਵ

ਮੋਗਾ (ਸੰਦੀਪ ਸ਼ਰਮਾ): ਪੰਜਾਬ 'ਚ 18 ਮਈ ਨੂੰ ਖਤਮ ਹੋਏ ਕਰਫਿਊ ਦੇ ਬਾਅਦ ਦੀਆਂ ਦਿੱਤੀਆਂ ਗਈਆਂ ਰਿਆਇਤਾਂ ਦਾ ਸਿੱਧਾ ਅਸਰ ਕੋਰੋਨਾ ਦੇ ਵੱਧ ਰਹੇ ਆਂਕੜਿਆਂ 'ਤੇ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਇਕ ਹੋਰ ਮੋਗੇ ਤੋਂ ਕੋਰੋਨਾ ਪਾਜ਼ੇਟਿਵ ਦਾ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁਵੈਤ ਤੋਂ ਆਇਆ ਹੈ ਅਤੇ ਇਹ ਨੌਜਵਾਨ ਮੋਗੇ ਦੇ ਬਾਘਾਪੁਰਾਣਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!

ਇਸ ਕੇਸ ਦੇ ਪਾਜ਼ੇਟਿਵ ਆਉਣ ਨਾਲ ਮੋਗਾ ਜ਼ਿਲ੍ਹੇ 'ਚ ਹੁਣ ਤੱਕ 67 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 64 ਠੀਕ ਹੋ ਕੇ ਘਰ ਚਲੇ ਗਏ ਹਨ ਅਤੇ ਹੁਣ 3 ਮਾਮਲੇ ਸਰਗਰਮ ਹਨ।


author

Shyna

Content Editor

Related News