ਬੰਬ ਨੁਮਾ ਚੀਜ਼ ਮਿਲਣ ਨਾਲ ਫੈਲੀ ਦਹਿਸ਼ਤ (ਵੀਡੀਓ)

Tuesday, Jun 18, 2019 - 11:57 AM (IST)

ਮੋਗਾ (ਗੋਪੀ ਰਾਓਕੇ, ਆਜ਼ਾਦ)— ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਅੱਜ ਤੜਕਸਾਰ ਸਵੇਰੇ ਕਬਾੜ ਚੁਗ ਰਹੇ ਜੋੜੇ ਨੂੰ ਖਾਲੀ ਪਲਾਟ 'ਚੋਂ ਬੰਬਨੁਮਾ ਚੀਜ਼ ਮਿਲਣ ਕਾਰਣ ਇਲਾਕੇ ਵਿਚ ਹੜਕੰਪ ਮਚ ਗਿਆ। ਜੋੜੇ ਨੇ ਇਸ ਦੀ ਜਾਣਕਾਰੀ ਥਾਣਾ ਮਹਿਣਾ ਪੁਲਸ ਨੂੰ ਦਿੱਤੀ, ਜਿਸ ਮਗਰੋਂ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ, ਡੀ. ਐੱਸ. ਪੀ. ਧਰਮਕੋਟ ਰਛਪਾਲ ਸਿੰਘ, ਥਾਣਾ ਮਹਿਣਾ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਬੰਬ ਨਿਰੋਧਕ ਦਸਤਿਆਂ ਨਾਲ ਤਾਲਮੇਲ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਥਾਣਾ ਮਹਿਣਾ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਸਾਧਾਂ ਵਾਲੀ ਬਸਤੀ ਨਜ਼ਦੀਕ ਰਹਿੰਦੇ ਰਾਜਕੁਮਾਰ ਅਤੇ ਉਸ ਦੀ ਪਤਨੀ ਵੀਨਾ ਜਦੋਂ ਜੀ.ਟੀ.ਰੋਡ 'ਤੇ ਕਬਾੜ ਦਾ ਸਾਮਾਨ ਲੱਭਦੇ ਹੋਏ ਇਕ ਮੋਟਰ ਕੰਪਨੀ ਦੇ ਸਾਹਮਣੇ ਖਾਲੀ ਪਲਾਟ 'ਚ ਪੁੱਜੇ ਤਾਂ ਉਨ੍ਹਾਂ ਨੂੰ ਬੋਰੇ 'ਚ ਬੰਨ੍ਹੀ ਹੋਈ ਬੰਬਨੁਮਾ ਚੀਜ਼ ਮਿਲੀ, ਜਿਸ 'ਤੇ ਉਨ੍ਹਾਂ ਤੁਰੰਤ ਉਥੋਂ ਲੰਘ ਰਹੇ ਪੁਲਸ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਅਤੇ ਮਹਿਣਾ ਪੁਲਸ ਨੂੰ ਵੀ ਸੂਚਿਤ ਕੀਤਾ।
PunjabKesari

ਇਸ ਸਬੰਧੀ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਤੋਪ ਦਾ ਚੱਲਿਆ ਜੰਗ ਲੱਗਿਆ ਸ਼ੈੱਲ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਆਸ-ਪਾਸ ਮਿੱਟੀ ਦੀਆਂ ਬੋਰੀਆਂ ਲਾ ਕੇ ਢੱਕ ਦਿੱਤਾ ਗਿਆ ਅਤੇ ਪੁਲਸ ਫੋਰਸ ਨੂੰ ਇਸ ਜਗ੍ਹਾ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ।

 

PunjabKesari

ਬੰਬ ਨਿਰੋਧਕ ਟੀਮ ਨੇ ਲਿਆ ਕਬਜ਼ੇ 'ਚ
ਇਸੇ ਦੌਰਾਨ ਹੀ ਬਠਿੰਡਾ ਤੋਂ ਪੁੱਜੀ ਵਿਸ਼ੇਸ਼ ਬੰਬ ਨਿਰੋਧਕ ਟੀਮ ਨੇ ਇਸ ਸ਼ੈੱਲ ਨੂੰ ਆਪਣੇ ਕਬਜ਼ੇ ਵਿਚ ਲਿਆ। ਟੀਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਪੜਤਾਲ ਕਰਨ ਮਗਰੋਂ ਹੀ ਇਸ ਸਪੱਸ਼ਟ ਹੋ ਸਕੇਗਾ ਕਿ ਆਖਿਰਕਾਰ ਇਹ ਸ਼ੈੱਲ ਕਦੋਂ ਤੋਂ ਇੱਥੇ ਸੀ।


author

Shyna

Content Editor

Related News