ਮੋਗੇ 'ਚ ਦਿਲ ਦਹਿਲਾਅ ਦੇਣ ਵਾਲਾ ਹਾਦਸਾ, 19 ਸਾਲਾ ਲੜਕੀ ਨੂੰ ਮਿਲੀ ਖ਼ੌਫ਼ਨਾਕ ਮੌਤ
Saturday, Jun 06, 2020 - 01:08 PM (IST)
ਮੋਗਾ (ਵਿਪਨ) : ਮੋਗਾ 'ਚ ਦਰਦਨਾਕ ਹਾਦਸੇ 'ਚ ਇਕ 19 ਸਾਲਾ ਕੁੜੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਭਰਾਵਾਂ ਦੇ ਢਾਬੇ ਨੇੜੇ ਮਾਂ-ਧੀ ਆਪਣੇ ਰਾਹ ਜਾ ਰਹੀਆਂ ਹਨ ਕਿ ਇਸੇ ਦੌਰਾਨ ਇਕ ਟਰੱਕ ਡਰਾਈਵਰ ਵਲੋਂ ਅਚਾਨਕ ਟਰੱਕ ਚਲਾ ਦਿੱਤਾ ਗਿਆ, ਜਿਸ ਦੌਰਾਨ ਮਾਂ ਇਕ ਪਾਸੇ ਹੋ ਗਈ, ਜਦਕਿ ਧੀ ਟਰੱਕ ਦੀ ਚਪੇਟ 'ਚ ਆ ਗਈ ਤੇ ਟਰੱਕ ਦੇ ਟਾਈਰ ਲੜਕੀ ਦੇ ੳੱਤੋਂ ਲੰਘ ਗਏ। ਮਾਂ ਦੇ ਰੌਲਾ ਪਾਉਣ 'ਤੇ ਲੋਕਾਂ ਵਲੋਂ ਕੁੜੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਢਾਬੇ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਵੀ ਪੜ੍ਹੋਂ : ਘੱਲੂਘਾਰਾ ਦਿਹਾੜੇ 'ਤੇ ਪੁਲਸ ਤੇ ਸਿੱਖ ਜਥੇਬੰਦੀਆਂ ਵਿਚਕਾਰ ਧੱਕਾ-ਮੁੱਕੀ, ਲਹਿਰਾਈਆਂ ਨੰਗੀਆਂ ਤਲਵਾਰਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੀਬੀ ਦੀਆਂ 6 ਧੀਆਂ ਹਨ, ਜਿਨ੍ਹਾਂ 'ਚੋਂ ਮ੍ਰਿਤਕਾ ਸਭ ਤੋਂ ਵੱਡੀ ਸੀ, ਜੋ ਆਪਣੀ ਮਾਂ ਨਾਲ ਘਰਾਂ 'ਚ ਕੰਮ ਕਰਨ ਜਾਂਦੀ ਸੀ। ਸਰਪੰਚ ਮੁਤਾਬਕ ਉਕਤ ਕੁੜੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ ਦਾ ਕੋਈ ਭਰਾ ਵੀ ਨਹੀਂ ਹੈ। ਘਟਨਾ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ 'ਚ ਲੈ ਕੇ ਟਰੱਕ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋਂ : ਘੱਲੂਘਾਰਾ ਦਿਹਾੜੇ ਮੌਕੇ ਜਥੇਦਾਰ ਸਾਹਿਬ ਦਾ ਵੱਡਾ ਬਿਆਨ, ਖਾਲਿਸਤਾਨ ਦੀ ਭਰੀ ਹਾਮੀ