ਅਸ਼ੋਕ ਮਿੱਤਲ ਨੂੰ ਵੱਖ-ਵੱਖ ਆਗੂਆਂ ਦਿੱਤੀ ਸ਼ਰਧਾਂਜਲੀ

Saturday, Feb 23, 2019 - 03:42 AM (IST)

ਅਸ਼ੋਕ ਮਿੱਤਲ ਨੂੰ ਵੱਖ-ਵੱਖ ਆਗੂਆਂ ਦਿੱਤੀ ਸ਼ਰਧਾਂਜਲੀ
ਮੋਗਾ (ਚਟਾਨੀ, ਰਾਕੇਸ਼)-ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਨੇਤਾ ਅਸ਼ੋਕ ਮਿੱਤਲ ਦੀ ਨਮਿੱਤ ਹੋਈ ਅੰਤਿਮ ਅਰਦਾਸ ਮੌਕੇ ਇਕ-ਇਕ ਬੁਲਾਰੇ ਨੇ ਸ੍ਰੀ ਮਿੱਤਲ ਨੂੰ ਦਰਵੇਸ਼ ਸ਼ਖਸੀਅਤ ਦੀ ਉਪਾਧੀ ਨਾਲ ਸਤਿਕਾਰ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਸਵਾਰਥੀ ਯੁੱਗ ’ਚ ਅਜਿਹੇ ਇਨਸਾਨ ਹਜ਼ਾਰਾਂ ’ਚੋਂ ਇਕ ਮਿਲਣਗੇ। ਸਮਾਜ, ਪਰਿਵਾਰ ਅਤੇ ਰਾਜਨੀਤਿਕ ਪਾਰਟੀ ਨੂੰ ਇੰਨ-ਬਿੰਨ ਸਮਰਪਿਤ ਵਿਅਕਤੀ ਦੱਸਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਅਮਰਜੀਤ ਸਿੰਘ ਬਰਾਡ਼ ਰਾਜੇਆਣਾ, ਦਰਸ਼ਨ ਸਿੰਘ ਬਰਾਡ਼ ਹਲਕਾ ਵਿਧਾਇਕ, ਬਾਲ ਕ੍ਰਿਸ਼ਨ ਬਾਲੀ, ਜਗਤਾਰ ਸਿੰਘ ਰਾਜੇਆਣਾ, ਰਜਿੰਦਰ ਬੰਸੀ, ਅਨੂੰ ਮਿੱਤਲ, ਗੁਰਬਚਨ ਸਿੰਘ ਬਰਾਡ਼, ਭੋਲਾ ਸਿੰਘ ਸਮਾਧ ਭਾਈ, ਜਸਵਿੰਦਰ ਸਿੰਘ ਐਡਵੋਕੇਟ, ਰਮਨ ਮਿੱਤਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਜ਼ਿਲਾ ਮੋਗਾ, ਬਲਵਿੰਦਰ ਸਿੰਘ ਗਰੀਨ ਵਾਲੇ, ਅਜੇਪਾਲ ਸਿੰਘ, ਐੱਮ. ਡੀ. ਪੰਜਾਬ ਕਾਨਵੈਂਟ ਸਕੂਲ, ਬਿੱਟੂ ਮਿੱਤਲ, ਜਗਸੀਰ ਗਰਗ, ਜਗਸੀਰ ਕਾਲੇਕੇ, ਨਿਰਮਲ ਮਿੱਤਲ, ਜਗਰੂਪ ਗੋਦਾਰਾ, ਭੂਸ਼ਣ ਗੋਇਲ ਭੂਸ਼ੀ, ਅਸ਼ੋਕ ਜਿੰਦਲ, ਦੀਪਕ ਬਾਂਸਲ ਹੁਰਾਂ ਨੇ ਕਿਹਾ ਕਿ ਗੁਣਾਂ ਨਾਲ ਭਰਪੂਰ ਅਜਿਹੇ ਵਿਅਕਤੀਆਂ ਤੋਂ ਸਾਨੂੰ ਸਭਨਾਂ ਨੂੰ ਸੇਧ ਲੈਣ ਦੀ ਲੋਡ਼ ਹੈ। ਬੁਲਾਰਿਆਂ ਨੇ ਸ੍ਰੀ ਮਿੱਤਲ ਦੇ ਪਰਿਵਾਰਕ ਮੈਂਬਰਾਂ ਸਰਲਾ ਰਾਣੀ, ਸੰਜੇ ਮਿੱਤਲ, ਗੀਤਿਕਾ, ਅਜੈ ਗੁਪਤਾ, ਰੀਤਿਕਾ, ਗੁਰਜੀਤ ਧਾਲੀਵਾਲ, ਦੀਪਿਕਾ, ਦੀਪਕ ਗੋਇਲ, ਸੁਰਿੰਦਰ ਮਿੱਤਲ, ਅਸ਼ੋਕਾ ਯੂ. ਕੇ., ਭਾਰਤ ਭੂਸ਼ਨ, ਰਿੰਪੀ ਮਿੱਤਲ, ਰਾਜੀਵ, ਮੁਨੀਸ਼, ਮਾਨਵ ਅਤੇ ਕੁਨਾਲ ਹੁਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਹੁਣ ਅਸ਼ੋਕ ਮਿੱਤਲ ਦੇ ਨਿੱਗਰ ਸਿਧਾਂਤਾ ਨੂੰ ਆਪਣਾ ਆਦਰਸ਼ ਮੰਨ ਕੇ ਪਰਿਵਾਰ ਦੇ ਮੁਖੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ।

Related News