ਭਾਰਤ ਦੀ ਕਲਾਈਮੇਟ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ

Friday, Feb 22, 2019 - 03:57 AM (IST)

ਭਾਰਤ ਦੀ ਕਲਾਈਮੇਟ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ
ਮੋਗਾ (ਗੋਪੀ ਰਾਊਕੇ)-ਦ ਲਰਨਿੰਗ ਫੀਲਡ ਏ ਗਲੋਬਲ ਸੂਕਲ ਵਿਚ ਬਿਊਂਡ ਦਿ ਕਲਾਸ ਐਕਟੀਵਿਟੀ ਵਿਚ ਬੱਚਿਆਂ ਨੂੰ ਭਾਰਤ ਦੀ ਕਲਾਈਮੈਟ ਤੇ ਉਸਦੀ ਵਿਧੀ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਟੀਚਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਰਤ ਵਿਚ ਹਿਮਾਲਿਆ ਪਰਬਤ, ਇਸਦੇ ਉੱਤਰ ਵਿਚ ਤਿੱਬਤ ਦੇ ਪਠਾਰ, ਥਾਰ ਦਾ ਮਾਰੂਥਲ ਦੇ ਇਲਾਵਾ ਭਾਰਤ ਦੇ ਉੱਤਰੀ ਭਾਗ ਵਿਚ ਹਿੰਦ ਮਹਾਸਾਗਰ ਦਾ ਹੋਣਾ ਮੌਸਮ ਪਰਿਵਰਤਨ ਵਿਚ ਸਭ ਤੋਂ ਮਹੱਤਵਪੂਰਨ ਕਾਰਨ ਹੈ। ਹਿਮਾਲਿਆ ਪਰਬਤ ਮਾਲਾਵਾਂ ਤੇ ਹਿੰਦੂਕੁਸ਼ ਪਰਬਤ ਮਾਲਾਵਾਂ ਮਿਲ ਕੇ ਉੱਤਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਦੀ ਰੱਖਿਆ ਕਰਦੀਆਂ ਹਨ। ਥਾਰ ਦਾ ਮਾਰੂਥਲ ਗਰਮੀ ਵਿਚ ਗਰਮ ਹੋ ਕੇ ਲੋ ਏਅਰਪ੍ਰੈਸ਼ਰ ਸੈਂਟਰ ਬਣਾਉਂਦਾ ਹੈ, ਜਿਸ ਨਾਲ ਦੱਖਣ ਪੱਛਮੀ ਮਾਨਸੂਨੀ ਹਵਾਵਾਂ ਨੂੰ ਆਕਰਸ਼ਿਤ ਕਰਦੀ ਹੈ, ਜਿਸ ਨਾਲ ਪੂਰੇ ਭਾਰਤ ’ਚ ਬਾਰਿਸ਼ ਹੁੰਦੀ ਹੈ। ਉਨ੍ਹਾਂ ਨੇ ਮੌਸਮ ਦੇ ਸਬੰਧ ਵਿਚ ਬੱਚਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰਿੰਸੀਪਲ ਸਮਰਿਤੀ ਭੱਲਾ, ਡੀਨ ਅਮਿਤਾ ਮਿੱਤਲ, ਕੋਆਡੀਨੇਟਰ ਰੀਮਾ ਵਾਂਚੂ, ਮਨਮੋਹਨ ਤੇ ਜੈਸਵਿਮ ਜੈਮਸ ਹਾਜ਼ਰ ਸਨ।

Related News