ਸਟੇਟ ਬੈਂਕ ਆਫ ਇੰਡੀਆ ਦੀ ਨਵੀਂ ਬ੍ਰਾਂਚ ਦਾ ਉਦਘਾਟਨ
Wednesday, Jan 16, 2019 - 09:30 AM (IST)

ਮੋਗਾ (ਗੁਪਤਾ)-ਪਿੰਡ ਮਾਣੂੰਕੇ ਗਿੱਲ ਵਿਖੇ ਬਾਘਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ ’ਤੇ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਸੇਵਾ ਕੇਂਦਰ ਖਪਤਕਾਰਾਂ ਦੀ ਸਹੂਲਤ ਲਈ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਸਰਪੰਚ ਗੁਰਤੇਜ ਸਿੰਘ ਕਾਕਾ ਬਾਰੇਵਾਲਾ, ਐੱਮ. ਸੀ. ਮੋਗਾ ਵਿਜੇ ਭੂਸ਼ਨ ਟੀਟੂ, ਕੈਨੇਡੀਅਨ ਮੋਹਰ ਸਿੰਘ ਤੇ ਬਲਵੀਰ ਅਰੋਡ਼ਾ ਨੇ ਰੀਬਨ ਕੱਟ ਕੇ ਕੀਤਾ। ਇਸ ਦੌਰਾਨ ਪੈਟਰੋਲ ਪੰਪ ਦੇ ਮਾਲਕ ਸਿਕੰਦਰ ਸਿੰਘ ਸੋਨੀ ਅਰੋਡ਼ਾ ਨੇ ਦੱਸਿਆ ਕਿ ਇਸ ਕੇਂਦਰ ’ਤੇ ਪੈਸੇ ਜਮ੍ਹਾ ਅਤੇ ਕਢਵਾਉਣ ਦੀ ਸਹੂਲਤ, ਬਿਜਲੀ ਦੇ ਬਿੱਲ ਭਰਣ, ਪੈਨਸ਼ਨਾਂ ਦੀ ਸਹੂਲਤ ਅਤੇ ਹੋਰ ਵੀ ਅਨੇਕਾਂ ਸਹੂਲਤਾਂ ਖਪਤਕਾਰਾਂ ਨੂੰ ਮਿਣਗੀਆਂ।