ਸਾਂਝ ਕੇਂਦਰ ਵੱਲੋਂ ਕਮਿਊਨਟੀ ਪੁਲਸਿੰਗ ਅਤੇ ਸਟੂਡੈਂਟ ਬਾਰੇ ਆਊਟ ਡੋਰ ਕਲਾਸ ਦਾ ਆਯੋਜਨ
Saturday, Jul 26, 2025 - 10:23 PM (IST)

ਅਜੀਤਵਾਲ/ਨਿਹਾਲ ਸਿੰਘ ਵਾਲਾ- (ਗੋਪੀ ਰਾਊਕੇ/ਬਾਵਾ)-ਸ਼ਪੈਸਲ ਡੀ. ਜੀ. ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ ਪੰਜਾਬ, ਅਜੇ ਗਾਂਧੀ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਮੋਗਾ, ਸੰਦੀਪ ਸਿੰਘ ਮੰਡ ਜ਼ਿਲਾ ਕਮਿਊਨਿਟੀ ਪੁਲਸ ਅਫ਼ਸਰ ਮੋਗਾ ਦੇ ਅਦੇਸ਼ਾਂ ਤਹਿਤ ਸਾਂਝ ਕੇਂਦਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜੀਤਵਾਲ ਵਿਖੇ ਜੁਲਾਈ ਮਹੀਨੇ ਦੇ ਸਿਲੇਬਸ ਕਮਿਊਨਟੀ ਪੁਲਸਿੰਗ ਅਤੇ ਸਟੂਡੈਂਟ ਬਾਰੇ ਆਊਟ ਡੋਰ ਕਲਾਸ ਲਗਾਈ ਗਈ, ਜਿਸ ਵਿਚ ਏ. ਐੱਸ. ਆਈ. ਹਰਮੇਲ ਸਿੰਘ ਇੰਚਾਰਜ ਮੋਗਾ ਦੀ ਅਗਵਾਈ ਹੇਠ ਏ. ਐੱਸ. ਆਈ. ਗੁਰਮੇਲ ਸਿੰਘ ਇੰਚਾਰਜ ਸਬ-ਡਵੀਜਨ ਨਿਹਾਲ ਸਿੰਘ ਵਾਲਾ, ਏ. ਐੱਸ. ਆਈ. ਜਸਵਿੰਦਰ ਸਿੰਘ ਥਾਣਾ ਅਜੀਤਵਾਲ ਵੱਲੋਂ ਸਟੂਡੈਂਟ ਪੁਲਸ ਕੈਡਿਟ ਸਬੰਧੀ, ਜਿਸ ਵਿਚ ਵਿਦਿਆਰਥੀਆਂ ਨੂੰ ਇਕੱਠਾ ਕਰ ਕੇ ਥਾਣਾ ਅਜੀਤਵਾਲ ਦਾ ਵਿਜਟ ਕਰਾਇਆ ਗਿਆ, ‘ਮਾਹ ਜੁਲਾਈ ਦੇ ਸਲੇਬਸ’ ਅਨੁਸਾਰ ਆਊਟ ਡੋਰ ਕਲਾਸ ਵਿਚ ਵਿਦਿਆਰਥੀਆਂ ਨੂੰ ਥਾਣਾ ਦੀ ਹਵਾਲਾਤ, ਮੁੱਖ ਅਫਸਰ ਥਾਣਾ ਦਾ ਦਫਤਰ, ਮੁੱਖ ਮੁਨਸ਼ੀ ਥਾਣਾ ਦਾ ਦਫਤਰ, ਸੰਤਰੀ ਪੋਸ਼ਟ, ਥਾਣਾ ਸਾਂਝ ਕੇਂਦਰ ਅਜੀਤਵਾਲ ਦਾ ਦਫਤਰ ਆਦਿ ਬਾਰੇ ਵਿਸਥਾਰਪੂਰਵਕ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਸਾਈਬਰ ਕਰਾਈਮ ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਈ ਵੀ ਅਣਪਛਾਤੀ ਕਾਲ ਰਿਸੀਵ ਨਾ ਕੀਤੀ ਜਾਵੇ ਅਤੇ ਕਿਸੇ ਵੀ ਲਿੰਕ ਨੂੰ ਓਪਨ ਨਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਨਲਾਈਨ ਹੋਣ ਵਾਲੀਆਂ ਠੱਗੀਆਂ ਬਾਰੇ ਸਾਈਬਰ ਕ੍ਰਾਈਮ ਦੇ ਹੈਲਪਲਾਈਨ ਨੰਬਰ 1930 ’ਤੇ ਰਿਪੋਰਟ ਕਰਨ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਥਾਣਾ ਸਾਂਝ ਕੇਂਦਰਾ ਤੋਂ ਮਿਲਣ ਵਾਲੀਆਂ ਸੇਵਾਵਾਂ ਜਿਵੇਂ ਪੀ. ਸੀ. ਸੀ, ਸੀ. ਵੀ. ਸੀ. ਅਪਲਾਈ ਕਰਨਾ ਅਤੇ ਇਨ੍ਹਾਂ ਦੀ ਵੈਰੀਫਿਕੇਸ਼ਨ ਅਤੇ ਪਾਸਪੋਰਟ ਦੀ ਵੈਰੀਫਿਕੇਸ਼ਨ, ਕਿਰਾਏਦਾਰ ਵੈਰੀਫਿਕੇਸ਼ਨ ਬਾਰੇ ਅਤੇ ਮੋਬਾਇਲ ਦੀ ਗੁਮਸ਼ੁਦਗੀ, ਆਧਾਰ ਕਾਰਡ ਡਰਾਈਵਿੰਗ ਲਾਇਸੰਸ ਪਾਸਪੋਰਟ ਦੀ ਗੁਮਸ਼ੁਦਗੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐੱਸ. ਐੱਚ. ਓ. ਸਮੇਤ ਸਾਰਾ ਸਟਾਫ ਹਾਜ਼ਰ ਸੀ।