ਵੱਡੀ ਵਾਰਦਾਤ : ਲੁਟੇਰਿਆ ਨੇ ਦਿਨ-ਦਿਹਾੜੇ ਦੁਕਾਨ ''ਚ ਦਾਖ਼ਲ ਹੋ ਵਪਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ
Saturday, Sep 05, 2020 - 11:08 AM (IST)
ਮੋਗਾ (ਆਜ਼ਾਦ)-ਅੱਜ ਦੇਰ ਸ਼ਾਮ ਮੋਗਾ ਦੀ ਪੁਰਾਣੀ ਦਾਣਾ ਮੰਡੀ ਵਿਚ ਚਾਵਲਾਂ ਦੀ ਦਲਾਲੀ ਦਾ ਕੰਮ ਕਰਦੇ ਰਾਜੇਸ਼ ਕੁਮਾਰ ਉਰਫ ਕੁਕੂ (40) ਸਾਲਾ ਨੂੰ ਲੁੱਟ ਖੋਹ ਦੀ ਨੀਅਤ ਨਾਲ ਆਏ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਢਿੱਡ 'ਚ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਬਾਅਦ ਉਸਦੀ ਸਕੂਟਰੀ ਅਤੇ ਉਸ ਕੋਲ ਕੰਮ ਕਰਨ ਵਾਲੇ ਲੜਕੇ ਦਾ ਮੋਬਾਇਲ ਫੋਨ ਖੋਹ ਕੇ ਲੈ ਗਏ। ਜ਼ਖਮੀ ਨੂੰ ਤੁਰੰਤ ਲੋਕਾਂ ਨੇ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਪੁਰਾਣੀ ਦਾਣਾ ਮੰਡੀ ਜੋ ਸ਼ਹਿਰ ਦੇ ਸੈਂਟਰ 'ਚ ਸਥਿਤ ਹੈ, 'ਚ ਹੋਈ ਉਕਤ ਘਟਨਾ ਨੂੰ ਲੈ ਕੇ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਲੋਕ ਸੁਰੱਖਿਆ ਦੀ ਮੰਗ ਕਰ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਐੱਸ. ਐੱਸ. ਪੀ. ਮੋਗਾ ਹਰਮਨਬੀਰ ਸਿੰਘ ਗਿੱਲ, ਐੱਸ. ਪੀ. ਆਈ. ਜਗਤਪ੍ਰੀਤ ਸਿੰਘ, ਡੀ. ਐੱਸ. ਪੀ. ਬਰਜਿੰਦਰ ਸਿੰਘ ਭੁੱਲਰ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ, ਥਾਣਾ ਸਿਟੀ ਸਾਊਥ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਅਤੇ ਹੋਰ ਪੁਲਸ ਅਧਿਕਾਰੀ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ, ਤਾਂਕਿ ਲੁਟੇਰੇ ਨੌਜਵਾਨਾਂ ਦਾ ਕੋਈ ਸੁਰਾਗ ਮਿਲ ਸਕੇ।
ਇਹ ਵੀ ਪੜ੍ਹੋ : ਵਿਆਹੁਤਾ ਨੂੰ ਘਰ ਮਿਲਣ ਆਇਆ ਪ੍ਰੇਮੀ ਪਤੀ ਨੇ ਫੜ੍ਹਿਆ, ਮਿਲੀ ਅਜਿਹੀ ਖ਼ੌਫਨਾਕ ਸਜ਼ਾ ਕੇ ਸੁਣ ਕੰਬ ਜਾਵੇਗੀ ਰੂਹ
ਰਾਮਪਾਲ ਕੁਲਦੀਪ ਚੰਦ ਫਰਮ ਦੇ ਸੰਚਾਲਕ ਰਜੇਸ਼ ਕੁਮਾਰ ਉਰਫ ਕਾਕੂ ਨਿਵਾਸੀ ਵੇਦਾਂਤ ਨਗਰ ਮੋਗਾ ਜੋ ਚਾਵਲਾ ਦੀ ਦਲਾਲੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਆਪਣੀ ਦੁਕਾਨ 'ਤੇ ਬੈਠਾ ਸੀ ਅਤੇ ਉਸਦੇ ਨਾਲ ਹੀ ਇਕ ਮੁਲਾਜ਼ਮ ਹੇਮੰਤ ਕੁਮਾਰ ਨਿਵਾਸੀ ਮੋਗਾ ਵੀ ਮੌਜੂਦ ਸੀ। ਇਸ ਦੌਰਾਨ ਤਿੰਨ ਨੌਜਵਾਨ ਪੈਦਲ ਹੀ ਉਸ ਦੀ ਦੁਕਾਨ 'ਚ ਆਏ ਅਤੇ ਦੋਵਾਂ ਨੂੰ ਅੰਦਰ ਲੈ ਗਏ ਅਤੇ ਕਿਹਾ ਕਿ ਜੋ ਕੁਝ ਵੀ ਹੈ ਉਹ ਸਾਡੇ ਹਵਾਲੇ ਕਰ ਦਿਉ ਨਹੀਂ ਤਾਂ ਗੋਲੀ ਮਾਰ ਦਿਆਂਗੇ ਅਤੇ ਉਹ ਕਾਕੂ ਦੀ ਕੁੱਟ-ਮਾਰ ਕਰਨ ਲੱਗ ਪਏ। ਇਸ ਦੌਰਾਨ ਕਾਕੂ ਨੇ ਉਕਤ ਲੁਟੇਰਿਆਂ ਦਾ ਮੁਕਾਬਲਾ ਕੀਤਾ ਤਾਂ ਸਾਰੇ ਲੁਟੇਰਿਆਂ ਨੇ ਪਿਸਤੌਲ ਕੱਢ ਲਏ ਅਤੇ ਇਕ ਲੁਟੇਰੇ ਨੇ ਰਜੇਸ਼ ਕੁਮਾਰ ਕਾਕੂ ਦੇ ਪੇਟ 'ਚ ਗੋਲੀ ਮਾਰ ਦਿੱਤੀ ਅਤੇ ਲੁਟੇਰੇ ਉਸ ਤੋਂ ਸਕੂਟਰੀ ਦੀ ਚਾਬੀ ਖੋਹਣ ਦੇ ਇਲਾਵਾ ਹੇਮੰਤ ਕੁਮਾਰ ਦਾ ਮੋਬਾਇਲ ਫੋਨ ਖੋਹ ਕੇ ਸਕੂਟਰੀ 'ਤੇ ਬੈਠ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਸਹੇਲੀਆਂ ਨਾਲ ਕੰਮ ’ਤੇ ਗਈ ਕੁੜੀ ਨੂੰ ਨਹੀਂ ਪਤਾ ਸੀ ਕਿ ਇੰਝ ਹੋਵੇਗਾ ਉਸ ਦਾ ਦਰਦਨਾਕ ਅੰਤ
ਕਾਕੂ ਬਾਹਰ ਭੱਜਿਆ ਅਤੇ ਉਨ੍ਹਾਂ ਰੋਲਾ ਪਾਇਆ ਤਾਂ ਆਸ-ਪਾਸ ਦੇ ਲੋਕ ਆ ਗਏ ਅਤੇ ਖੂਨ ਨਾਲ ਲਥਪਥ ਪਏ ਕਾਕੂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਜ਼ਿਕਰਯੋਗ ਹੈ ਕਿ ਬੀਤੀ 14 ਜੁਲਾਈ ਦੀ ਦੇਰ ਸ਼ਾਮ ਕੱਪੜਾ ਕਾਰੋਬਾਰੀ ਦੇ ਬੇਟੇ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਗਈ ਸੀ। ਜਦ ਇਸ ਸਬੰਧ ਵਿਚ ਡੀ. ਐੱਸ. ਪੀ. ਬਰਜਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ 'ਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਅਸੀਂ ਦਾਣਾ ਮੰਡੀ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੇ ਹਨ ਅਤੇ ਜਲਦ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਕਈ ਦਿਨ ਤੱਕ ਕੁੜੀ ਨਾਲ ਕੀਤਾ ਜਬਰ-ਜ਼ਿਨਾਹ