ਦੋ ਧਿਰਾਂ ਵਿਚਕਾਰ ਹੋਇਆ ਝਗੜਾ, ਲਗਾਏ ਹਵਾਈ ਫਾਇਰਿੰਗ ਦੇ ਦੋਸ਼

Monday, Sep 14, 2020 - 10:42 AM (IST)

ਮੋਗਾ (ਆਜ਼ਾਦ) : ਚੜਿੱਕ ਰੋਡ ਮੋਗਾ 'ਤੇ ਸਥਿਤ ਨਗਰ ਨਿਗਮ ਦੀ ਗਊਸ਼ਾਲਾ ਤੋਂ ਗਊਆਂ ਅਤੇ ਹੋਰ ਪਸ਼ੂ ਲੈ ਜਾਣ ਦੇ ਮਾਮਲੇ ਸਬੰਧੀ ਦੋ ਧਿਰਾਂ ਵਿਚਕਾਰ ਕੁੱਟ-ਮਾਰ ਹੋਣ ਅਤੇ ਹਵਾਈ ਫਾਇਰਿੰਗ ਕੀਤੇ ਜਾਣ ਦਾ ਪਤਾ ਲੱਗਾ ਹੈ, ਜਦ ਕਿ ਪੁਲਸ ਵਲੋਂ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ, ਯੂ-ਟਿਊਬ ਚੈਨਲ ਪੂਰੀ ਤਰ੍ਰਾਂ ਕੀਤਾ ਬਲਾਕ

ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਨਿਗਮ ਦੀ ਇਕ ਗਊਸ਼ਾਲਾ ਚੜਿੱਕ ਰੋਡ ਮੋਗਾ 'ਤੇ ਸਥਿਤ ਹੈ। ਉਕਤ ਗਊਸ਼ਾਲਾ ਤੋਂ ਪਿੰਡ ਲੋਪੋਂ 'ਚ ਸਥਿਤ ਬਾਬਾ ਜਗਰਾਜ ਸਿੰਘ ਦੀ ਗਊਸ਼ਾਲਾ ਦੇ ਸੇਵਾਦਾਰ ਪਹਿਲਾਂ ਵੀ 2-3 ਵਾਰ ਗਊਆਂ ਲੈ ਕੇ ਗਏ, ਕਿਉਂਕਿ ਜਦ ਗਊਸ਼ਾਲਾ 'ਚ ਗਊ ਧਨ ਵਧ ਜਾਂਦਾ ਹੈ ਤਾਂ ਉਹ ਉਕਤ ਗਊਸ਼ਾਲਾ ਦੇ ਸੰਚਾਲਕ ਲੈ ਜਾਂਦੇ ਹਨ। ਅੱਜ ਵੀ ਬਾਬਾ ਜਗਰਾਜ ਸਿੰਘ ਦੀ ਅਗਵਾਈ 'ਚ ਗੱਡੀਆਂ ਲੈ ਕੇ 20-25 ਦੇ ਲਗਭਗ ਵਿਅਕਤੀ ਉਥੇ ਪੁੱਜੇ ਅਤੇ ਗਊਸ਼ਾਲਾ 'ਚ ਮੌਜੂਦ ਸੇਵਾਦਾਰ ਸੁਰਿੰਦਰ ਕੁਮਾਰ ਨੂੰ ਗਊਆਂ ਦੇਣ ਲਈ ਕਿਹਾ। ਇਸ ਦੌਰਾਨ ਉਸ ਨੇ ਪ੍ਰਧਾਨ ਰਾਜ ਕੁਮਾਰ ਸਿੰਗਲਾ ਅਤੇ ਹੋਰ ਅਹੁਦੇਦਾਰਾਂ ਨੂੰ ਬੁਲਾਇਆ ਗਊਆਂ ਨੂੰ ਚੁਣ ਕੇ ਲੈ ਜਾਣ ਦੇ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਤਕਰਾਰ ਹੋ ਗਿਆ। ਇਸ ਦੌਰਾਨ ਹੱਥੋਂ-ਪਾਈ ਅਤੇ ਕੁੱਟ-ਮਾਰ ਵੀ ਹੋਣ ਲੱਗੀ, ਜਿਸ 'ਤੇ ਪੁਲਸ ਨੂੰ ਸੂਚਿਤ ਕਰਨ 'ਤੇ ਥਾਣਾ ਮੁਖੀ ਉਥੇ ਪੁੱਜੇ। 

ਇਹ ਵੀ ਪੜ੍ਹੋ : 3 ਬੱਚਿਆਂ ਦੇ ਪਿਓ ਨੇ ਬੇਸ਼ਰਮੀ ਦੀਆਂ ਹੱਦਾਂ ਕੀਤੀਆਂ ਪਾਰ, 6 ਸਾਲਾਂ ਬੱਚੀ ਨਾਲ ਕੀਤਾ ਜਬਰ-ਜ਼ਿਨਾਹ

ਲੋਪੋਂ ਗਊਸ਼ਾਲਾ ਦੇ ਸੰਚਾਲਕ ਬਾਬਾ ਜਗਰਾਜ ਸਿੰਘ ਨੇ ਦੂਸਰੀ ਧਿਰ ਦੇ ਲੋਕਾਂ 'ਤੇ ਇਸ ਦੌਰਾਨ ਹਵਾਈ ਫਾਇਰ ਵੀ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਜਦ ਇਸ ਸਬੰਧ 'ਚ ਗਊਸ਼ਾਲਾ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਪੋਂ ਗਊਸ਼ਾਲਾ ਤੋਂ ਆਏ ਲੋਕ ਆਪਣੀ ਪਸੰਦ ਦੀਆਂ ਗਊਆਂ ਲੈ ਜਾਣ ਲਈ ਮਜ਼ਬੂਰ ਕਰ ਰਹੇ ਸਨ, ਜਦਕਿ ਅਸੀਂ ਕਿਹਾ ਕਿ ਆਪ ਸਾਰੇ ਤਰ੍ਹਾਂ ਦੀਆਂ ਗਊਆਂ ਲੈ ਕੇ ਜਾਓ, ਜਿਸ ਵਿਚ ਸਾਨ੍ਹ ਵੀ ਸ਼ਾਮਲ ਹਨ, ਪਰ ਉਹ ਇਸ ਗੱਲ ਨੂੰ ਨਹੀਂ ਮੰਨੇ ਜਿਸ ਕਾਰਣ ਵਿਵਾਦ ਵਧ ਗਿਆ। ਉਸਨੇ ਕਿਹਾ ਕਿ ਮੈਂ ਪਟਾਕੇ ਦੀ ਆਵਾਜ਼ ਜ਼ਰੂਰ ਸੁਣੀ ਹੈ, ਇਹ ਕਿਸ ਨੇ ਚਲਾਈ ਮੈਂਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਅਸੀਂ ਗਊਆਂ ਦੀ ਸੇਵਾ ਕਰਦੇ ਹਾਂ ਅਤੇ ਨਗਰ ਨਿਗਮ ਵਲੋਂ ਇਸ ਦੀ ਸਾਂਭ-ਸੰਭਾਲ ਦਾ ਠੇਕਾ ਸਾਨੂੰ ਦੇ ਰੱਖਿਆ ਹੈ, ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਅਤੇ ਉਕਤ ਪੂਰਾ ਮਾਮਲਾ ਡਿਪਟੀ ਕਮਿਸ਼ਨਰ ਮੋਗਾ ਅਤੇ ਕਮਿਸ਼ਨਰ ਨਗਰ ਨਿਗਮ ਦੇ ਧਿਆਨ ਵਿਚ ਲਿਆਂÂਗੇ ਤਾਂਕਿ ਅੱਗੇ ਤੋਂ ਸਾਡੇ ਨਾਲ ਅਜਿਹੀ ਘਟਨਾ ਨਾ ਹੋਵੇ।

ਇਹ ਵੀ ਪੜ੍ਹੋ : ਡਾਕੀਆ ਘਰ 'ਚ ਦੇ ਗਿਆ ਪਾਸਪੋਰਟ, ਵੇਖ ਪਰਿਵਾਰ ਦੇ ਉਡ ਗਏ ਹੋਸ਼

ਜਦ ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਦੇ ਇੰਚਾਰਜ ਸੰਦੀਪ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲ ਰਹੇ ਹਨ ਅਤੇ ਇਸ ਦੇ ਇਲਾਵਾ ਗਊਸ਼ਾਲਾ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਡੀ. ਵੀ. ਆਰ. ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਜਾਂਚ ਦੇ ਬਾਅਦ ਸਚਾਈ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸਦੇ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News