ਹੁਣ ਫੋਨ ਕਰਨ ''ਤੇ ਮਿਲੇਗੀ ਕੋਰੋਨਾ ਤੋਂ ਬਚਾਅ ਲਈ ਘਰਾਂ ''ਚ ਰਹਿਣ ਦੀ ਅਪੀਲ
Tuesday, Apr 14, 2020 - 05:55 PM (IST)
ਮੋਗਾ (ਸੰਦੀਪ ਸ਼ਰਮਾ): ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ 'ਤੇ ਸਾਰੇ ਮੋਬਾਇਲ ਕੰਪਨੀਆਂ ਵਲੋਂ ਕਾਲਰ ਅੋਨ ਦੇ ਰਾਹੀਂ ਕੋਰੋਨਾ ਤੋਂ ਸੁਰੱਖਿਆ ਲਈ ਖਾਂਸੀ, ਅਤੇ ਛਿੱਕਾਂ ਆਉਣ 'ਤੇ ਆਪਣੇ ਮੂੰਹ ਨੂੰ ਢੱਕਣ ਦੀ ਅਪੀਲ ਤੱਕ ਹੀ ਸੀਮਤ ਸੀ, ਪਰ ਹੁਣ ਕੋਰੋਨਾ ਵਾਇਰਸ ਦੀ ਤੀਸਰੀ ਸਟੇਜ ਦੀ ਸ਼ੁਰੂਆਤ ਦੇ ਚੱਲਦੇ ਸਾਰੇ ਮੋਬਾਇਲ ਕੰਪਨੀਆਂ ਨੇ ਇਸ ਨੂੰ ਬਦਲ ਦਿੱਤਾ ਹੈ। ਇਹ ਹੈ ਤਾਂ ਕੋਰੋਨਾ ਵਾਇਰਸ ਤੋਂ ਬਚਾਅ ਦੀ ਹੀ ਕਾਲ, ਪਰ ਹੁਣ ਹੁਣ ਆਪ ਕਿਸੇ ਵੀ ਕੰਪਨੀ ਦੇ ਨੈੱਟਵਰਕ ਨਾਲ ਜੁੜੇ ਆਪਣੇ ਕਿਸੇ ਵੀ ਪਰਿਚਿਤ ਨੂੰ ਕਾਲ ਕਰੋਗੇ ਤਾਂ ਪਹਿਲਾਂ ਆਪ ਨੂੰ ਨਮਸਕਾਰ ਅਤੇ ਸਤਿ ਸ੍ਰੀ ਅਕਾਲ ਕਰ ਕੇ ਅਭਿਨੰਦਨ ਕੀਤਾ ਜਾਵੇਗਾ ਅਤੇ ਇਸ ਉਪਰੰਤ ਆਪ ਨੂੰ ਕੋਰੋਨਾ ਤੋਂ ਬਚਾਅ ਲਈ ਆਪਣੇ-ਆਪਣੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਨੇ ਸਿਮਰਜੀਤ ਸਿੰਘ ਬੈਂਸ ਦੇ ਬਿਆਨ 'ਤੇ ਜਤਾਈ ਅਸਹਿਮਤੀ (ਵੀਡੀਓ)
ਲੋਕਾਂ ਦੀ ਕੋਰੋਨਾ ਤੋਂ ਸੁਰੱਖਿਆ ਲਈ ਇਹ ਹੈ ਬਹੁਤ ਹੀ ਵਧੀਆ ਕਦਮ : ਡਾ. ਸੰਜੀਵ ਸੂਦ
ਸ਼ਹਿਰ ਦੇ ਨਾਮੀ ਐੱਮ. ਡੀ. ਮੈਡੀਸ਼ਨ ਡਾ. ਸੰਜੀਵ ਸੂਦ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਮੋਬਾਇਲ ਕੰਪਨੀਆਂ ਦੇ ਇਸ ਕਦਮ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਲੋਕਾਂ ਦੇ ਹਿੱਤ ਵਿਚ ਕਾਲਰ ਟੂਨ ਦੇ ਰਾਹੀਂ ਲੋਕਾਂ ਦੇ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਨੂੰ ਪ੍ਰਸੰਸਾਯੋਗ ਕਦਮ ਦੱਸਿਆ ਹੈ। ਕੰਪਨੀਆਂ ਦੇ ਇਸ ਕਦਮ ਨਾਲ ਲੋਕਾਂ ਵਲੋਂ ਇਸ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਵਰਕਾਮ ਨੇ ਪਲਟਿਆ ਫੈਸਲਾ: ਹੁਣ ਮੀਟਰ ਰੀਡਿੰਗ ਦੇ ਹਿਸਾਬ ਨਾਲ ਹੀ ਆਵੇਗਾ ਬਿੱਲ
ਇਹ ਵੀ ਪੜ੍ਹੋ: ਪਟਿਆਲਾ ਜ਼ਿਲੇ ਦੇ ਪਹਿਲੇ ਮਰੀਜ਼ ਨੇ 'ਕੋਰੋਨਾ' ਨੂੰ ਹਰਾ ਕੇ ਜਿੱਤੀ ਜੰਗ