ਸਹੁਰਾ ਪਰਿਵਾਰ ਦੀ ਦਰਿੰਦਗੀ: ਬੇਇਜ਼ਤੀ ਦਾ ਬਦਲਾ ਲੈਣ ਲਈ ਅਪਾਹਜ ਨੂੰਹ ਦੇ ਲਾਏ ਗਰਮ ਚਾਕੂ
Wednesday, Oct 07, 2020 - 12:08 PM (IST)
ਮੋਗਾ : ਇਕ ਅਪਾਹਜ ਵਿਆਹੁਤਾ 'ਤੇ ਸਹੁਰੇ ਪਰਿਵਾਰ ਵਲੋਂ ਤਸ਼ੱਦਦ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਗਰਮ ਚਾਕੂ ਲਾਇਆ ਗਿਆ। ਜ਼ਖ਼ਮੀ ਹਾਲਤ 'ਚ ਵਿਆਹੁਤਾ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਨੌਜਵਾਨ
ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਫ਼ਰੀਦਕੋਟ ਵਾਸੀ ਨੌਜਵਾਨ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਉਸ ਦੀ ਲੱਤ ਪੋਲੀਓਗ੍ਰਸਤ ਹੈ ਜਦਕਿ ਦੂਜੀ ਲੱਤ 9 ਮਹੀਨੇ ਪਹਿਲਾਂ ਇਕ ਸੜਕੇ ਹਾਦਸੇ 'ਚ ਟੁੱਟ ਗਈ ਸੀ। ਇਸ ਤੋਂ ਬਾਅਦ ਉਸ ਦੇ ਸਹੁਰਾ ਪਰਿਵਾਰ ਨੇ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਦੁਖੀ ਹੋ ਕੇ ਉਹ ਆਪਣੇ ਪੇਕੇ ਘਰ ਹੀ ਰਹਿਣ ਲੱਗ ਗਈ। 1 ਅਕਤੂਬਰ ਨੂੰ ਥਾਣਾ ਜੈਤੋ 'ਚ ਸਮਝੌਤੇ ਦੇ ਬਾਅਦ ਉਹ ਫਿਰ ਸਹੁਰੇ ਘਰ ਆ ਗਈ। ਇਸ ਦੌਰਾਨ ਸੱਸ-ਸਹੁਰੇ ਦੇ ਗਲਤ ਵਿਵਹਾਰ ਨੂੰ ਦੇਖਦੇ ਹੋਏ ਬੀਬੀ ਪੁਲਸ ਨੇ ਥਾਣੇ 'ਚ ਬੰਦ ਕਰ ਦਿੱਤਾ ਸੀ ਬਾਅਦ 'ਚ ਸਮਝੌਤਾ ਹੋਣ 'ਤੇ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ: ਅਕਾਲੀ ਨੇਤਾ ਤੇ ਸਾਬਕਾ ਸਰਪੰਚ ਦਾ ਕਤਲ, ਨਹਿਰ 'ਚੋਂ ਮਿਲੀ ਲਾਸ਼
ਇਸੇ ਰੰਜਿਸ਼ ਤਹਿਤ 2 ਅਕਤੂਬਰ ਨੂੰ ਸਹੁਰਾ ਪਰਿਵਾਰ ਵਾਲੇ ਥਾਣੇ 'ਚ ਹੋਈ ਆਪਣੀ ਬੇਇਜ਼ਤੀ ਦੇ ਚੱਲਦੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੱਸ ਨੇ ਚਾਕੂ ਗਰਮ ਕਰਕੇ ਉਸ ਨੂੰ ਲਾ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਉਸ ਦੇ ਪਤੀ ਨੇ ਉਸ ਨੂੰ ਬੰਨ੍ਹ ਕੇ ਉਸ ਨਾਲ ਜਬਰਦਸਤੀ ਕੀਤੀ।