CIA ਸਟਾਫ ਮੋਗਾ ਦੀ ਪੁਲਸ ਨੇ 3 ਕਿਲੋਂ ਅਫੀਸ ਸਣੇ 2 ਨੂੰ ਕੀਤਾ ਕਾਬੂ

11/22/2019 10:17:12 AM

ਮੋਗਾ (ਗੋਪੀ) - ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਨੇ ਹੌਂਡਾ ਸਿੱਟੀ ਕਾਰ ’ਚੋਂ 3 ਕਿਲੋਂ ਅਫੀਸ ਬਰਾਮਦ ਹੋਣ ਦੇ ਦੋਸ਼ ’ਚ 2 ਲੋਕਾਂ ਨੂੰ ਗਿ੍ਰਫਤਾਰ ਕਰਨ ’ਚ ਸ੍ਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸੀ.ਆਈ.ਏ ਸਟਾਫ ਮੋਗਾ ਦੀ ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਹੋਂਡਾ ਸਿਟੀ ਕਾਰ ਰਾਹੀਂ ਲੁਧਿਆਣਾ ਤੋਂ ਮੋਗਾ ਵੱਲ ਆ ਰਹੇ ਸਨ। ਇਸ ਗੱਲ ਦੀ ਗੁਪਤ ਸੂਚਨਾ ਮਿਲਣ ’ਤੇ ਪੁਲਸ ਨੇ ਨਾਕੇਬੰਦੀ ਕਰਕੇ ਉਕਤ ਲੋਕਾਂ ਨੂੰ ਮੋਗਾ ਦੇ ਅਜੀਤਵਾਲ ਤੋਂ ਅਫੀਸ ਬਰਾਮਦ ਹੋਣ ਦੇ ਦੋਸ਼ ’ਚ ਕਾਬੂ ਕਰ ਲਿਆ।  


rajwinder kaur

Content Editor

Related News