ਅਮਰਿੰਦਰ ਨੇ ਬਲਬੀਰ ਸਿੰਘ ਸੀਨੀਅਰ ਲਈ 'ਭਾਰਤ ਰਤਨ' ਦੀ ਕੀਤੀ ਮੰਗ , ਲਿਖਿਆ ਮੋਦੀ ਨੂੰ ਪੱਤਰ

Friday, Aug 23, 2019 - 09:57 AM (IST)

ਅਮਰਿੰਦਰ ਨੇ ਬਲਬੀਰ ਸਿੰਘ ਸੀਨੀਅਰ ਲਈ 'ਭਾਰਤ ਰਤਨ' ਦੀ ਕੀਤੀ ਮੰਗ , ਲਿਖਿਆ ਮੋਦੀ ਨੂੰ ਪੱਤਰ

ਚੰਡੀਗੜ੍ਹ (ਭਾਸ਼ਾ)— ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਦੇਸ਼ ਦਾ ਸਰਵ ਉਚ ਨਾਗਰਿਕ ਸਨਮਾਨ 'ਭਾਰਤ ਰਤਨ' ਦੇਣ ਦੀ ਮੰਗ ਕੀਤੀ। ਅਮਰਿੰਦਰ ਨੇ ਮੋਦੀ ਨੂੰ ਲਿਖੇ ਪੱਤਰ ਵਿਚ 95 ਸਾਲਾ ਬਲਬੀਰ ਨੂੰ ਆਪਣੇ ਸਮੇਂ ਦਾ ਬਿਹਤਰ ਖਿਡਾਰੀ ਦੱਸਿਆ।

ਉਨ੍ਹਾਂ ਲਿਖਿਆ, ''ਮੈਂ ਤੁਹਾਡਾ ਧਿਆਨ ਇਸ ਵਿਸ਼ੇ ਵੱਲ ਦਿਵਾਉਂਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਸਭ ਤੋਂ ਸਨਮਾਨਜਨਕ ਅਤੇ ਅਸਾਧਾਰਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ 'ਭਾਰਤ ਰਤਨ' ਦੇ ਕੇ ਨਿਵਾਜਿਆ ਜਾਵੇ।'' ਉਨ੍ਹਾਂ ਲਿਖਿਆ ਕਿ ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਹਨ ਅਤੇ ਓਲੰਪਿਕ 1948, 1952 ਅਤੇ 1956 ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਹਨ। ਉਹ 1956 ਓਲੰਪਿਕ ਵਿਚ ਭਾਰਤੀ ਟੀਮ ਦੇ ਕਪਤਾਨ ਵੀ ਸਨ। ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ 1957 ਵਿਚ ਪਦਮਸ਼੍ਰੀ ਨਾਲ ਨਿਵਾਜਿਆ ਗਿਆ ਸੀ। ਮੈਂ ਬੇਨਤੀ ਕਰਦਾ ਹਾਂ ਕਿ ਭਾਰਤ ਰਤਨ ਲਈ ਬਲਬੀਰ ਸਿੰਘ ਸੀਨੀਅਰ ਦੇ ਨਾਂ 'ਤੇ ਗੌਰ ਕੀਤਾ ਜਾਵੇ। ਓਲੰਪਿਕ ਹਾਕੀ ਫਾਈਨਲ 'ਚ ਸਭ ਤੋਂ ਵੱਧ ਗੋਲ ਕਰਨ ਦਾ ਉਨ੍ਹਾਂ ਦਾ ਰਿਕਾਰਡ ਅੱਜ ਤਕ ਕਾਇਮ ਹੈ। ਉਨ੍ਹਾਂ ਨੇ ਹੇਲਸਿੰਕੀ ਓਲੰਪਿਕ 1952 ਵਿਚ ਨੀਦਰਲੈਂਡ ਦੇ ਖਿਲਾਫ ਫਾਈਨਲ 'ਚ ਭਾਰਤ ਦੀ 6-1 ਦੀ ਜਿੱਤ ਵਿਚ 5 ਗੋਲ ਦਾਗ਼ੇ ਸਨ।


author

Shyna

Content Editor

Related News