ਕਿਸਾਨੀ ਮੰਗਾਂ ਦੇ ਹੱਕ ''ਚ ਮੋਦੀ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

Monday, Feb 19, 2018 - 12:45 AM (IST)

ਕਿਸਾਨੀ ਮੰਗਾਂ ਦੇ ਹੱਕ ''ਚ ਮੋਦੀ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ

ਭਵਾਨੀਗੜ੍ਹ, (ਵਿਕਾਸ)— ਕਿਸਾਨੀ ਮੰਗਾਂ ਦੇ ਹੱਕ 'ਚ ਕੁੱਲ ਹਿੰਦ ਕਿਸਾਨ ਸਭਾ ਸਣੇ ਸੀ. ਪੀ. ਆਈ. ਅਤੇ ਸੀ. ਪੀ. ਆਈ. (ਐੱਮ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ । ਇਸ ਮੌਕੇ ਸਭਾ ਦੇ ਆਗੂਆਂ ਬੰਤ ਸਿੰਘ ਨਮੋਲ ਅਤੇ ਸੁਰਜੀਤ ਸਿੰਘ ਗੱਗੜਪੁਰ ਨੇ ਕਿਹਾ ਕਿ 2014 'ਚ ਮੋਦੀ ਸਰਕਾਰ ਕਿਸਾਨਾਂ ਨਾਲ ਵੱਡੇ ਵਾਅਦੇ ਕਰ ਕੇ ਕੇਂਦਰ ਦੀ ਸੱਤਾ 'ਤੇ ਬਿਰਾਜਮਾਨ ਹੋਈ ਸੀ ਪਰ 4 ਸਾਲ ਬੀਤਣ 'ਤੇ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾ ਲਾਗੂ ਕਰ ਕੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਚੋਣ ਵਾਅਦੇ ਵੀ ਜੁਮਲੇ ਹੀ ਸਾਬਤ ਹੋਏ ।ਕੈਪਟਨ ਸਰਕਾਰ ਨੇ ਨੌਜਵਾਨਾਂ ਨਾਲ ਨੌਕਰੀਆਂ ਦੇ ਵਾਅਦੇ ਕਰ ਕੇ ਲੋਕਾਂ ਦੀ ਨੌਕਰੀ ਖੋਹ ਲਈ। ਕਿਸਾਨਾਂ ਦੇ ਸਿਰ ਤੋਂ ਕਰਜ਼ਾ ਮੁਆਫ ਕਰਨ ਦੀ ਬਜਾਏ ਖੇਤੀਬਾੜੀ ਮੋਟਰਾਂ 'ਤੇ ਬਿੱਲ ਲਾ ਕੇ ਕਿਸਾਨ ਵਰਗ ਨੂੰ ਹੋਰ ਆਰਥਿਕ ਸੰਕਟ ਵੱਲ ਮੋੜ ਦਿੱਤਾ। ਇਸ ਮੌਕੇ ਸਭਾ ਦੇ ਤਹਿਸੀਲ ਸਕੱਤਰ ਸੰਗਰੂਰ ਕਾ. ਸਰਬਜੀਤ ਸਿੰਘ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸਭਾ ਨੂੰ ਮਜ਼ਬੂਤ ਕਰ ਕੇ ਕ੍ਰਾਂਤੀਕਾਰੀ ਸੰਗਠਨ ਤਿਆਰ ਕੀਤਾ ਜਾਵੇ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕਿਸਾਨ ਸਭਾ ਵੱਲੋਂ ਸੰਤੋਖਪੁਰਾ, ਨਾਗਰਾ, ਝਨੇੜੀ, ਬਾਲਦ ਕਲਾਂ, ਗੱਗੜਪੁਰ, ਮੰਡੇਰ ਖੁਰਦ ਲੋਹਾ ਖੇੜਾ, ਲੌਂਗੋਵਾਲ, ਦੁਗਾਂ ਆਦਿ ਪਿੰਡਾਂ ਵਿਚ ਰੈਲੀਆਂ ਵੀ ਕੀਤੀਆਂ ਗਈਆਂ, ਜਿਸ ਦੌਰਾਨ ਕਿਸਾਨ ਸਭਾ ਦੇ ਆਗੂਆਂ ਭੂਰਾ ਸਿੰਘ ਦੁੱਗਾਂ, ਮਗਰ ਸਿੰਘ, ਸੁਰਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਗੱਗੜਪੁਰ, ਸੁਖਪਾਲ ਸਿੰਘ, ਲਖਮੀ ਚੰਦ, ਨਿਰੰਜਣ ਸਿੰਘ ਸੰਗਰੂਰ ਆਦਿ ਨੇ ਸੰਬੋਧਨ ਕੀਤਾ।


Related News