ਕੇਂਦਰੀ ਜੇਲ੍ਹ ’ਚੋਂ 2 ਮੋਬਾਇਲ ਫੋਨ ਤੇ 1 ਐਡਾਪਟਰ ਬਰਾਮਦ, ਮਾਮਲਾ ਦਰਜ

Sunday, Jul 07, 2024 - 03:24 PM (IST)

ਕੇਂਦਰੀ ਜੇਲ੍ਹ ’ਚੋਂ 2 ਮੋਬਾਇਲ ਫੋਨ ਤੇ 1 ਐਡਾਪਟਰ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਸਮੇਤ ਸਿੰਮ, ਬੈਟਰੀਆਂ ਅਤੇ 1 ਐਡਾਪਟਰ ਬਰਾਮਦ ਹੋਇਆ ਹੈ। ਇਸ ਸਬੰਧ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 2 ਹਵਾਲਾਤੀਆਂ ਖ਼ਿਲਾਫ਼ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 6591 ਰਾਹੀਂ ਸੁਖਜਿੰਦਰ ਸਿੰਘ ਸਹਾਇਕ ਸੁਪਰੀਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸੀ ਤਾਂ ਕੇਂਦਰੀ ਜੇਲ੍ਹ ਗਾਰਦ ਵੱਲੋਂ ਬਲਾਕ ਨੰਬਰ-1 ਦੀ ਬੀ ਕਲਾਸ ਦੀਆਂ ਚੱਕੀਆਂ ਨੰਬਰ 3 ਦੀ ਚੈਕਿੰਗ ਕੀਤੀ ਤਾਂ ਹਵਾਲਾਤੀ ਗੁਰਭੇਜ ਸਿੰਘ ਉਰਫ਼ ਭੇਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਤਾਲਾ ਥਾਣਾ ਸਦਰ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਪਾਸੋਂ ਇਕ ਮੋਬਾਇਲ ਫੋਨ ਕੀਪੈਡ ਸਮੇਤ ਬੈਟਰੀ ਸਮੇਤ ਸਿੰਮ ਕਾਰਡ ਅਤੇ ਚੱਕੀਆਂ ਨੰਬਰ-5 ਦੀ ਤਲਾਸ਼ੀ ਦੌਰਾਨ ਹਵਾਲਾਤੀ ਸਾਜਨ ਨਾਇਰ ਉਰਫ਼ ਸੰਜੇ ਪੁੱਤਰ ਵਿਜੇ ਕੁਮਾਰ ਵਾਸੀ ਗਲੀ ਨੰਬਰ 1 ਮੁਹੱਲਾ ਕੋਟਾ ਹਰੀਪੁਰਾ ਥਾਣਾ ਇਸਲਾਮਾਬਾਦ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਇਕ ਕੀਪੈਡ ਮੋਬਾਇਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਅਤੇ ਅਡਾਪਟਰ ਬਰਾਮਦ ਹੋਇਆ। ਜਾਂਚ ਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News