ਪੰਜਾਬ ’ਚ ਦੂਰਸੰਚਾਰ ਟਾਵਰਾਂ ’ਚ ਭੰਨਤੋੜ ਨਾਲ 1.5 ਕਰੋੜ ਮੋਬਾਇਲ ਖ਼ਪਤਕਾਰ ਹੋਏ ਪ੍ਰਭਾਵਿਤ
Thursday, Dec 31, 2020 - 10:04 AM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਅੰਦੋਲਨ ਦੌਰਾਨ ਦੂਰਸੰਚਾਰ ਟਾਵਰਾਂ ਵਿਚ ਵੱਡੀ ਗਿਣਤੀ ਵਿਚ ਭੰਨਤੋੜ ਨਾਲ ਸੰਪਰਕ ਸੇਵਾਵਾਂ ’ਤੇ ਮਾੜਾ ਅਸਰ ਪਿਆ ਹੈ ਅਤੇ ਕਰੀਬ ਡੇਢ ਕਰੋੜ ਖ਼ਪਤਕਾਰ ਪ੍ਰਭਾਵਿਤ ਹੋਏ ਹਨ ਅਤੇ ਕੋਰੋਨਾ ਦੇ ਸੰਕਟ ਵਿਚ ਘਰੋਂ ਪੜ੍ਹਾਈ ਕਰ ਰਹੇ ਵਿਦਿਆਰਥੀ ਅਤੇ ਵਰਕ-ਟੂ-ਹੋਮ ਪੇਸ਼ੇਵਰ ਸਭ ਤੋਂ ਜ਼ਿਆਦਾ ਮੁਸ਼ਕਲ ਵਿਚ ਹਨ। ਕਿਸਾਨਾਂ ਦੇ ਪ੍ਰਦਰਸ਼ਨ ਦੇ 35ਵੇਂ ਸਰਕਾਰ ਵੱਲੋਂ 7ਵੇਂ ਦੌਰ ਦੀ ਗੱਲਬਾਤ ਕੀਤੀ ਗਈ। ਇਸ ਸਭ ਵਿਚ ਹਰ ਲੰਘਦੇ ਦਿਨ ਦੇ ਨਾਲ ਅੰਦੋਲਨ ਦੇ ਤੇਜ਼ ਹੋਣ ਦਾ ਪ੍ਰਭਾਵ ਨਜ਼ਰ ਆਉਣ ਲੱਗਾ ਹੈ। ਪਹਿਲਾਂ ਰੇਲ ਅਤੇ ਸੜਕਾਂ ਰੋਕੀਆਂ ਜਾ ਰਹੀਆਂ ਸਨ ਪਰ ਹੁਣ ਹੌਲੀ-ਹੌਲੀ ਭਨਤੋੜ ਦੀਆਂ ਘਟਨਾਵਾਂ ਵੀ ਵਧਣ ਲੱਗੀਆਂ ਹਨ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਮੁਤਾਬਕ ਪੰਜਾਬ ਵਿਚ 3.9 ਕਰੋੜ ਮੋਬਾਇਲ ਦੀ ਵਰਤੋਂ ਕਰਨ ਵਾਲੇ ਲੋਕ ਹਨ। ਇਨ੍ਹਾਂ ਵਿਚ ਰਿਲਾਇੰਸ ਜੀਓ ਅਨੁਸਾਰ ਕਰੀਬ ਡੇਢ ਕਰੋੜ ਉਸ ਦੇ ਖ਼ਪਤਕਾਰ ਹਨ। ਪੰਜਾਬ ਵਿਚ ਅੰਦੋਲਨ ਦੇ ਨਾਂ ’ਤੇ ਰਿਲਾਇੰਸ ਜੀਓ ਦੇ 2000 ਦੇ ਕਰੀਬ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਅਤੇ ਚਿਤਾਵਨੀ ਵੀ ਖ਼ਾਸ ਅਸਰ ਨਹੀਂ ਪਾ ਸਕੀ। ਮੰਗਲਵਾਰ ਨੂੰ ਸੈਲੂਲਰ ਆਪ੍ਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਆਈ.ਏ.) ਨੇ ਵੀ ਟਾਵਰਾਂ ਵਿਚ ਭੰਨਤੋੜ ਨਾਲ ਸੰਪਰਕ ਵਿਵਸਥਾ ਦੇ ਚਰਮਰਾ ਜਾਣ ਦਾ ਖਦਸ਼ਾ ਅਤੇ ਚਿੰਤਾ ਜਤਾਈ ਹੈ।
ਕੁੱਲ 826 ਸਾਈਟਾਂ ਡਾਊਨ
ਸੂਤਰਾਂ ਮੁਤਾਬਕ ਮੰਗਲਵਾਰ ਸ਼ਾਮ ਤੱਕ ਕੁੱਲ 826 ਸਾਈਟਾਂ ਡਾਊਨ ਸਨ। ਸੂਬੇ ਵਿਚ ਜੀਓ ਦੇ ਕਰੀਬ 9000 ਟੈਲੀਕਾਮ ਟਾਵਰ ਜਾਇਦਾਦ ਦਾ ਵੱਡਾ ਹਿੱਸਾ ਕੈਨੇਡਾ ਦੀ ਬਰੂਕਫੀਲਡ ਇਨਫਰਾਸਟਰੱਕਚਰ ਪਾਰਟਨਰਜ਼ ਐਲ.ਪੀ. ਨੂੰ ਵੇਚ ਦਿੱਤਾ ਸੀ। ਇਹ ਡੀਲ 25,215 ਕਰੋੜ ਰੁਪਏ ਵਿਚ ਹੋਈ ਸੀ। ਇਸ ਦਾ ਮਤਲੱਬ ਹੈ ਕਿ ਕਿਸਾਨ ਜੋ ਟਾਵਰ ਰਿਲਾਇੰਸ ਜੀਓ ਦਾ ਸਮਝ ਕੇ ਤੋੜ ਰਹੇ ਹਨ, ਦਰਅਸਲ ਉਸ ਵਿਚ ਕੈਨੇਡਾ ਦੀ ਬਰੁਕਫੀਲਡ ਦੀ ਵੀ ਹਿੱਸੇਦਾਰੀ ਹੈ ਅਤੇ ਇਸ ਭੰਨਤੋੜ ਦਾ ਨੁਕਸਾਨ ਬਰੁਕਫੀਲਡ ਨੂੰ ਵੀ ਹੋਵੇਗਾ।
ਬਰੁਕਫੀਲਡ ਕੰਪਨੀ ਦੀ ਜਾਇਦਾਦ ਦਾ ਨੁਕਸਾਨ
ਮਾਹਰਾਂ ਮੁਤਾਬਕ ਕੈਨੇਡਾ ਦੀ ਬਰੁਕਫੀਲਡ ਕੰਪਨੀ ਦੀ ਜਾਇਦਾਦ ਦੇ ਨੁਕਸਾਨ ਨਾਲ ਭਾਰਤ ਦਾ ਕੋਮਾਂਤਰੀ ਅਕਸ ਅਤੇਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਧੱਕਾ ਲੱਗੇਗਾ। ਉਦਯੋਗ ਦੇ ਲਗਾਤਾਰ ਵਿਰੋਧ ਨਾਲ ਪੰਜਾਬ ਤੋਂ ਉਦਯੋਗਾਂ ਦੇ ਪਲਾਇਨ ਦਾ ਖ਼ਤਰਾ ਵੀ ਵੱਧ ਜਾਵੇਗਾ। ਆਮ ਲੋਕਾਂ ਦਾ ਮੰਨਣਾ ਹੈ ਕਿ ਰਾਜਨੀਤਕ ਨਫੇ-ਨੁਕਸਾਨ ਨਾਲ ਇਤਰ ਸਰਕਾਰੀ ਜਾਂ ਨਿੱਜੀ ਜਾਇਦਾਦ ਦੇ ਨੁਕਸਾਨ ਨਾਲ ਕਿਸੇ ਨੂੰ ਕੋਈ ਫ਼ਾਇਦ ਨਹੀਂ ਪੁੱਜਦਾ। ਮੋਬਾਇਲ ਟਾਵਰਾਂ ਦੀ ਬਿਜਲੀ ਸਲਪਾਈ ਕੱਟਣਾ ਸੂਬੇ ਦੀ ਜੀਵਨ ਰੇਖਾ ਨੂੰ ਸਥਿਲ ਕਰਨ ਵਰਗਾ ਹੈ। ਬੱਚੇ ਆਨਲਾਈਨ ਜਮਾਤਾਂ ਤੋਂ ਮਹਿਰੂਮ ਹਨ, ਕੋਵਿਡ ਵਿਚ ਜੋ ਲੋਕ ਘਰੋਂ ਕੰਮ ਕਰ ਰਹੇ ਹਨ ਯਾਨੀ ਵਰਕ ਫਰਾਮ ਹੋਮ ਕਰ ਰਹੇ ਸਨ। ਉਨ੍ਹਾਂ ਨੂੰ ਵੀ ਖਤਰੇ ਵਿਚ ਧੱਕਾ ਦਿੱਤਾ ਗਿਆ ਹੈ। ਆਨਲਾਈਨ ਬਿਜਨੈਸ ਨਾਲ ਜੁੜੇ ਨੌਜਵਾਨਾਂ ਦੇ ਧੰਦੇ ਮੰਦੇ ਹੋ ਗਏ ਹਨ।