ਪਿੰਡ ਵਾਸੀਅਾਂ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਡੀ. ਸੀ. ਤਲਬ

Sunday, Jul 22, 2018 - 08:32 AM (IST)

ਪਿੰਡ ਵਾਸੀਅਾਂ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਡੀ. ਸੀ. ਤਲਬ

ਭਦੌਡ਼  (ਰਾਕੇਸ਼) –  ਪਿੰਡ ਰਾਮਗਡ਼੍ਹ ਵਿਖੇ ਗ੍ਰਾਮ ਪੰਚਾਇਤ ਅਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਇਕ ਮੋਬਾਇਲ ਕੰਪਨੀ ਦਾ  ਟਾਵਰ  ਲਾਉਣ  ਲਈ  ਕੀਤੀ  ਜਾ  ਰਹੀ  ਕਾਰਵਾਈ  ਦਾ  ਮਾਮਲਾ  ਗਰਮਾਉਂਦਾ  ਜਾ  ਰਿਹਾ  ਹੈ। ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਲਾ ਕੇ ਟਾਵਰ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਉਸਨੂੰ ਗੋਡੇ ਟੇਕਣੇ ਪਏ ਅਤੇ ਟਾਵਰ ਦਾ ਕੰਮ ਫਿਲਹਾਲ ਰੋਕਣਾ ਪਿਆ।  
ਕ੍ਰਾਂਤੀਕਾਰੀ ਮਜ਼ਦੁੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ, ਭਾਕਿਯੂ (ਉਗਰਾਹਾਂ), ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਇਨਕਲਾਬੀ ਲੋਕ ਮੋਰਚਾ ਅਤੇ ਗ੍ਰਾਮ ਪੰਚਾਇਤ ਪਿੰਡ ਰਾਮਗਡ਼੍ਹ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਤੇ ਮੋਬਾਇਲ  ਕੰਪਨੀ ਦੇ ਅਧਿਕਾਰੀਆਂ ਵੱਲੋਂ  ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਕੇ ਪਰਚੇ ਦਰਜ ਕਰਨ ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਪੱਖ ਸੁਣੇ ਬਿਨਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਮੋਬਾਇਲ ਕੰਪਨੀ ਦਾ ਪੱਖ ਪੂਰਨਾ ਬਹੁਤ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।  ਇੱਥੇ ਜ਼ਿਕਰਯੋਗ ਹੈ ਕਿ ਜਦੋਂ ਟਾਵਰ ਲੱਗਣ ਦੀ ਭਿਣਕ ਇਥੇ ਨੇਡ਼ੇ ਰਹਿਣ ਵਾਲੇ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ  ਡੀ. ਸੀ. ਬਰਨਾਲਾ ਨੂੰ ਸੰਘਣੀ ਅਾਬਾਦੀ ਨੇਡ਼ੇ ਲੱਗ ਰਹੇ ਟਾਵਰ ਨੂੰ ਰੋਕੇ ਜਾਣ ਲਈ ਮੰਗ ਪੱਤਰ ਅਤੇ ਇਕ ਮਤਾ ਪਾਸ ਕਰ ਕੇ Îਭੇਜਿਆ  ਸੀ ਪਰ ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਉਸ ਤੋਂ ਬਾਅਦ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ, ਜਿਸ ’ਤੇ ਮਾਣਯੋਗ ਹਾਈਕੋਰਟ ਨੇ ਡੀ. ਸੀ. ਬਰਨਾਲਾ ਨੂੰ ਸਥਾਨਕ ਲੋਕਾਂ ਦਾ ਪੱਖ ਸੁਣਨ ਦੀ ਹਦਾਇਤ ਕੀਤੀ ਪਰ ਜ਼ਿਲਾ  ਪ੍ਰਸ਼ਾਸਨ  ਨੇ ਅਦਾਲਤ ਦੇ ਹੁਕਮਾਂ ਦੀ  ਪ੍ਰਵਾਹ ਕੀਤੇ ਬਿਨਾਂ ਹੀ  ਪੁਲਸ ਮਦਦ ਦੇ ਕੇ ਟਾਵਰ ਲਾਏ ਜਾਣ ਦੀ ਕੋਸਿਸ਼ ਕੀਤੀ। ਉਸ ਤੋਂ ਬਾਅਦ ਪਿੰਡ ਰਾਮਗਡ਼੍ਹ ਦੇ ਲੋਕਾਂ   ਨੇ ਫਿਰ ਹਾਈਕੋਰਟ ਤੱਕ ਪਹੁੰਚ ਕੀਤੀ, ਜਿਸ ’ਤੇ ਹਾਈਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖਦੇ ਹੋਏ ਡੀ. ਸੀ. ਬਰਨਾਲਾ ਦੀ ਜਵਾਬਤਲਬੀ ਕੀਤੀ ਹੈ। ਅੱਜ ਇਸ ਕਾਨਫਰੰਸ ਵਿਚ ਸ਼ਾਮਲ ਗੁਰਮੇਲ ਸਿੰਘ ਮਾਛੀਕੇ, ਹਰਮਨਜੀਤ ਸਿੰਘ ਹਿੰਮਤਪੁਰ, ਹਰਪ੍ਰੀਤ ਸਿੰਘ, ਜਸਵੰਤ ਸਿੰਘ, ਜਗਰਾਜ ਸਿੰਘ, ਮੱਖਣ ਸਿੰਘ ਰਾਮਗਡ਼੍ਹ, ਜੀਵਨ ਸਿੰਘ, ਚਮਕੌਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਰਣਧੀਰ ਸਿੰਘ, ਰਣਜੀਤ ਸਿੰਘ   ਅਤੇ  ਹੋਰ ਪਿੰਡ ਵਾਸੀ ਹਾਜ਼ਰ ਸਨ।


Related News