ਜਿੰਮ ਟ੍ਰੇਨਰ ਨੂੰ ਚਾਕੂ ਦਿਖਾ ਕੇ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਫੋਨ

Wednesday, Jul 10, 2024 - 11:49 AM (IST)

ਚੰਡੀਗੜ੍ਹ (ਸੁਸ਼ੀਲ) : ਜਿੰਮ ਜਾ ਰਹੇ ਟ੍ਰੇਨਰ ਨੂੰ ਚਾਕੂ ਦਿਖਾ ਕੇ ਮੋਟਰਸਾਈਕਲ ਸਵਾਰ ਫੋਨ ਖੋਹ ਕੇ ਫ਼ਰਾਰ ਹੋ ਗਏ। ਡੱਡੂਮਾਜਰਾ ਵਾਸੀ ਅਕੀਲ ਦੀ ਸ਼ਿਕਾਇਤ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਮੁਲਜ਼ਮ ਸੈਕਟਰ-37/41 ਦੀ ਲਾਈਟ ਪੁਆਇੰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ।

ਸੈਕਟਰ-39 ਥਾਣਾ ਪੁਲਸ ਨੇ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਅਕੀਲ ਨੇ ਦੱਸਿਆ ਕਿ ਉਹ ਜਿੰਮ ’ਚ ਟ੍ਰੇਨਰ ਹੈ। ਸੋਮਵਾਰ ਸਵੇਰ ਕਰੀਬ 6 ਵਜੇ ਜਿੰਮ ਜਾ ਰਿਹਾ ਸੀ। ਸੈਕਟਰ-37/41 ਲਾਈਟ ਪੁਆਇੰਟ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਤੇ ਪਿੱਛੇ ਬੈਠੇ ਨੌਜਵਾਨ ਨੇ ਪਿੱਠ ’ਤੇ ਚਾਕੂ ਲਗਾ ਕੇ ਫੋਨ ਖੋਹਣ ਲੱਗਾ। ਵਿਰੋਧ ਕਰਨ ’ਤੇ ਉਸ ਨੂੰ ਕੁੱਟਿਆ ਤੇ ਫੋਨ ਖੋਹ ਕੇ ਮੁਲਜ਼ਮ ਫ਼ਰਾਰ ਹੋ ਗਏ।
 


Babita

Content Editor

Related News