ਲੁਟੇਰਿਆਂ ਨਾਲ ਭਿੜਨ ਵਾਲੀ ਜਲੰਧਰ ਦੀ ਕੁਸੁਮ ਠੀਕ ਹੋ ਕੇ ਪਰਤੀ ਘਰ
Monday, Sep 07, 2020 - 03:05 PM (IST)
ਜਲੰਧਰ (ਰੱਤਾ)— ਪਿਛਲੇ ਦਿਨੀਂ ਸਥਾਨਕ ਦੀਨਦਿਆਲ ਉਪਾਧਿਆਏ ਨਗਰ 'ਚ ਮੋਬਾਇਲ ਲੁਟੇਰਿਆਂ ਨਾਲ ਭਿੜਨ ਵਾਲੀ 15 ਸਾਲਾ ਬਹਾਦਰ ਲੜਕੀ ਦਾ ਮੁਫਤ ਇਲਾਜ ਕਰਕੇ ਜੋਸ਼ੀ ਹਸਪਤਾਲ ਕਪੂਰਥਲਾ ਚੌਕ ਦੇ ਡਾਕਟਰ ਮੁਕੇਸ਼ ਜੋਸ਼ੀ ਅਤੇ ਉਨ੍ਹਾਂ ਦੀ ਟੀਮ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਲਗਭਗ ਇਕ ਹਫ਼ਤੇ ਦੇ ਇਲਾਜ ਉਪਰੰਤ ਕੱਲ੍ਹ ਜਦੋਂ ਉਕਤ ਬਹਾਦਰ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਤਾਂ ਉਸ ਸਮੇਂ ਹਸਪਤਾਲ ਦੇ ਮੁੱਖ ਆਰਥੋਪੈਡਿਕ ਸਰਜਨ ਡਾ. ਮੁਕੇਸ਼ ਜੋਸ਼ੀ ਨੇ ਦੱਸਿਆ ਕਿ ਜਦੋਂ ਲੜਕੀ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਆਏ ਤਾਂ ਉਸ ਨੇ ਵੇਖਿਆ ਕਿ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਕਾਰਨ ਲੜਕੀ ਦੇ ਗੁੱਟ ਦੇ ਟੈਂਡੇਨ, ਨਰਵਸ ਅਤੇ ਵੇਨਸ ਪੂਰੀ ਤਰ੍ਹਾਂ ਕੱਟੀਆਂ ਗਈਆਂ ਸਨ, ਜਿਸ ਕਾਰਨ ਉਸ ਦਾ ਖੱਬਾ ਹੱਥ ਲਟਕ ਰਿਹਾ ਸੀ।
ਡਾ. ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਨਾਲ ਆਰਥੋਪੈਡਿਕ ਸਰਜਨ ਡਾ. ਵਰੁਣ ਜੋਸ਼ੀ, ਪਲਾਸਟਿਕ ਅਤੇ ਮਾਈਕ੍ਰੋ-ਵੈਸਕੁਲਰ ਸਰਜਨ ਡਾ. ਅਮਨਪ੍ਰੀਤ ਸਿੰਘ, ਗੰਭੀਰ ਦੇਖਭਾਲ ਮਾਹਿਰ ਡਾ. ਅੰਕੁਸ਼ ਅਤੇ ਡਾ. ਅਭਿਸ਼ੇਕ ਦੀ ਟੀਮ ਨੇ ਮਾਈਕਰੋ ਵੈਸਕੁਲਰ ਸਰਜਰੀ ਨਾਲ ਨਾਬਾਲਗਾ ਦੇ ਗੁੱਟ ਦੇ ਟੈਂਡੇਨ, ਨਰਵਸ ਅਤੇ ਵੇਨਸ ਨੂੰ ਜੋੜ ਦਿੱਤਾ, ਜਿਸ ਨਾਲ ਫਿਰ ਤੋਂ ਉਸ ਦੇ ਹੱਥ ਵਿਚ ਲਹੂ ਦਾ ਵਹਾਅ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਡਾ. ਜੋਸ਼ੀ ਨੇ ਦੱਸਿਆ ਕਿ ਜੇਕਰ ਕਿਸੇ ਦੇ ਸਰੀਰ ਦਾ ਕੋਈ ਹਿੱਸਾ ਕੱਟਿਆ ਜਾਂਦਾ ਹੈ ਅਤੇ ਉਹ ਸਮੇਂ-ਸਿਰ ਅਜਿਹੇ ਆਧੁਨਿਕ ਸੈਂਟਰ 'ਚ ਪਹੁੰਚ ਜਾਵੇ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਦੇ ਨਾਲ-ਨਾਲ ਮਾਈਕਰੋ-ਵੈਸਕੁਲਰ ਅਤੇ ਪਲਾਸਟਿਕ ਸਰਜਰੀ ਦੀ ਸਹੂਲਤ ਵੀ ਹੋਵੇ, ਤਾਂ ਉਸ ਵਿਅਕਤੀ ਨੂੰ ਦਿਵਿਆਂਗ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਲੜਕੀ ਦੀ ਬਹਾਦਰੀ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ ਉਸ ਦਾ ਸਾਰਾ ਇਲਾਜ ਹਸਪਤਾਲ ਵੱਲੋਂ ਮੁਫਤ ਕੀਤਾ ਗਿਆ ਹੈ ਅਤੇ ਕਿਸੇ ਵੀ ਡਾਕਟਰ ਨੇ ਕੋਈ ਪੈਸਾ ਨਹੀਂ ਲਿਆ।
ਇਹ ਵੀ ਪੜ੍ਹੋ: 'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ
ਜੇ ਲੁਟੇਰੇ ਮੇਰਾ ਮੋਬਾਇਲ ਲੈ ਜਾਂਦੇ, ਮੇਰੀ ਪੜ੍ਹਾਈ ਦਾ ਹੁੰਦਾ ਬਹੁਤ ਨੁਕਸਾਨ : ਕੁਸੁਮ
ਮੇਰੀ ਅੱਠਵੀਂ ਜਮਾਤ ਦੀ ਪੜ੍ਹਾਈ ਦੇ ਸਾਰੇ ਨੋਟਸ ਮੋਬਾਇਲ ਵਿਚ ਸਨ ਅਤੇ ਜੇਕਰ ਲੁਟੇਰੇ ਮੇਰਾ ਮੋਬਾਇਲ ਲੈ ਜਾਂਦੇ, ਤਾਂ ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ, ਇਹੀ ਸੋਚਦਿਆਂ ਮੈਂ ਲੁਟੇਰਿਆਂ ਨਾਲ ਭਿੜ ਕੇ ਆਪਣਾ ਮੋਬਾਇਲ ਵਾਪਸ ਲਿਆ। ਇਹ ਗੱਲ ਲੁਟੇਰਿਆਂ ਨਾਲ ਭਿੜਨ ਵਾਲੀ ਮੁਹੱਲਾ ਫਤਿਹਪੁਰੀ ਦੀ ਬਹਾਦਰ ਲੜਕੀ ਕੁਸੁਮ ਨੇ ਕਹੀ।
ਉਸ ਨੇ ਕਿਹਾ ਕਿ ਉਸ ਦੇ ਭਰਾ ਨੇ ਬਹੁਤ ਮੁਸ਼ਕਿਲ ਨਾਲ ਉਸ ਨੂੰ ਮੋਬਾਇਲ ਲੈ ਕੇ ਦਿੱਤਾ ਸੀ ਅਤੇ ਜੇ ਲੁਟੇਰੇ ਉਸ ਦਾ ਮੋਬਾਇਲ ਲੈ ਜਾਂਦੇ ਤਾਂ ਸ਼ਾਇਦ ਉਸ ਨੂੰ ਦੋਬਾਰਾ ਕਦੇ ਮੋਬਾਇਲ ਨਾ ਮਿਲਦਾ। ਇਸ ਦੇ ਨਾਲ ਹੀ ਕੁਸੁਮ ਨੇ ਇਹ ਵੀ ਕਿਹਾ ਕਿ ਉਸ ਨੇ ਹਾਲ ਹੀ 'ਚ ਐੱਨ. ਸੀ. ਸੀ. ਜੁਆਇਨ ਕੀਤੀ ਸੀ ਅਤੇ ਉਸ ਦੇ ਮਨ 'ਚ ਇਹ ਵੀ ਖਿਆਲ ਆਇਆ ਕਿ ਜੇ ਮੈਂ ਲੁਟੇਰਿਆਂ ਨਾਲ ਨਹੀਂ ਭਿੜ ਸਕਦੀ ਤਾਂ ਮੇਰਾ ਐੱਨ. ਸੀ. ਸੀ. 'ਚ ਸ਼ਾਮਲ ਹੋਣ ਦਾ ਮਕਸਦ ਹੀ ਕੀ ਹੈ?
ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ
ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ