ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਖ਼ਤਰਨਾਕ ਸ਼ੂਟਰਾਂ ਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡਾ ਕਾਰਨਾਮਾ

Friday, Sep 16, 2022 - 06:28 PM (IST)

ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਖ਼ਤਰਨਾਕ ਸ਼ੂਟਰਾਂ ਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡਾ ਕਾਰਨਾਮਾ

ਤਰਨਤਾਰਨ (ਰਮਨ) : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਬੰਦ 6 ਸ਼ਾਰਪ ਸ਼ੂਟਰ ਕੋਲੋਂ ਮੋਬਾਇਲ ਬਰਾਮਦ ਹੋਏ ਹਨ। ਦਰਅਸਲ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਸੀ, ਇਸ ਦੌਰਾਨ ਗੈਂਗਸਟਰਾਂ ਤੋਂ ਦੋ ਮੋਬਾਇਲ ਫ਼ੋਨ ਅਤੇ ਦੋ ਸਿੰਮ ਬਰਾਮਦ ਹੋਏ ਹਨ। ਇਨ੍ਹਾਂ ਸ਼ੂਟਰਾਂ ਪਾਸੋਂ ਮੋਬਾਇਲ ਅਤੇ ਸਿੰਮ ਮਿਲਣ ਤੋਂ ਬਾਅਦ ਜੇਲ੍ਹ ਦੇ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਸ਼ੂਟਰਾਂ ਕੋਲ ਮੋਬਾਇਲ ਅਤੇ ਸਿੰਮ ਕਿਸ ਤਰ੍ਹਾਂ ਪਹੁੰਚ ਗਿਆ। ਫ਼ਿਲਹਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ 6 ਸ਼ੂਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਚੈਲੰਜ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ

ਕਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਲਿਖਤੀ ਤੌਰ ’ਤੇ ਭੇਜਿਆ ਕਿ ਬੀਤੀ ਰਾਤ ਨੂੰ 9 ਵਜੇ ਦੇ ਕਰੀਬ ਵਾਰਡ ਨੰਬਰ 3 ਦੇ ਸੈੱਲ ਨੰਬਰ 9 ਦੀ ਤਲਾਸ਼ੀ ਲਈ ਗਈ ਤਾਂ ਚੈਕਿੰਗ ਦੌਰਾਨ ਇਸ ਸੈੱਲ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਨਾਮਜ਼ਦ ਸ਼ੂਟਰ ਦੀਪਕ ਉਰਫ਼ ਟੀਨੂੰ ਪੁੱਤਰ ਅਨਿਲ ਵਾਸੀ ਨੇੜੇ ਹਨੂੰਮਾਨ ਮੰਦਰ ਤੇਲੀ ਵਾਲਾ ਜੈਨ ਚੌਂਕ ਭਿਵਾਨੀ ਹਰਿਆਣਾ, ਪ੍ਰਿਅਵਰਤ ਫੌਜੀ ਪੁੱਤਰ ਜੈ ਭਗਵਾਨ ਵਾਸੀ ਗਾਰੀ ਸਿਸਾਨਾ ਸੋਨੀਪਤ, ਕਸ਼ਿਸ਼ਮ ਉਰਫ਼ ਕੁਲਦੀਪ ਪੁੱਤਰ ਦਿਨੇਸ਼ ਵਾਸੀ ਵਾਰਡ ਨੰਬਰ 11 ਸਿਆਨਪਾਨਾ ਹਰਿਆਣਾ, ਅੰਕਿਤ ਲਾਟੀ ਉਰਫ਼ ਅੰਕਿਤ ਸਿਰਸਾ ਉਰਫ਼ ਛੋਟਾ ਵਾਸੀ ਸਿਰਸਾ ਸੋਨੀਪਤ, ਕੇਸ਼ਵ ਕੁਮਾਰ ਪੁੱਤਰ ਲਾਲਚੰਦ ਵਾਸੀ ਗਲੀ ਨੰਬਰ 2 ਅਵਾ ਬਸਤੀ ਬਠਿੰਡਾ, ਸਚਿਨ ਭਿਵਾਨੀ ਉਰਫ਼ ਸਚਿਨ ਚੌਧਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਬੋਹਾਲ ਹਰਿਆਣਾ ਪਾਸੋਂ ਮੋਬਾਇਲ ਫ਼ੋਨ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਖੁਦ ਨੂੰ ਗੋਲ਼ੀ ਮਾਰਨ ਵਾਲੇ ਲੁਧਿਆਣਾ ਦੇ ਮਸ਼ਹੂਰ ਜਿੰਮ ਦੇ ਮਾਲਕ ਦੀ ਮੌਤ, ਸਦਮੇ ’ਚ ਜਿਗਰੀ ਯਾਰ ਵੀ ਤੋੜ ਗਿਆ ਦਮ

ਇਸ ਸੰਬੰਧ ਵਿਚ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਸ਼ੂਟਰਾਂ ਪਾਸੋਂ ਜੇਲ੍ਹ ਵਿਚ ਮੋਬਾਇਲ ਕਿਸ ਤਰ੍ਹਾਂ ਪਹੁੰਚੇ, ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ੂਟਰਾਂ ਪਾਸੋਂ ਮਿਲੇ ਮੋਬਾਇਲਾਂ ਦੀ ਫੌਰਾਂਸਿਕ ਜਾਂਚ ਕਰਵਾਈ ਜਾਵੇਗੀ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੇਲ੍ਹ ਵਿਚ ਬੰਦ ਕਿਸੇ ਕੈਦੀ ਤੋਂ ਮੋਬਾਇਲ ਬਰਾਮਦ ਹੋਇਆ ਹੋਵੇ, ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਪਾਬੰਦੀਸ਼ੁਦਾ ਸਮਾਨ ਮਿਲਣ ਦੀਆਂ ਘਟਨਾਵਾਂ ਆਮ ਸਾਹਮਣੇ ਆ ਰਹੀਆਂ ਹਨ। ਪਰ ਇਸ ਤਰ੍ਹਾਂ ਦੇ ਖ਼ਤਰਨਾਕ ਅਪਰਾਧੀਆਂ ਤੋਂ ਜੇਲ ਵਿਚ ਮੋਬਾਇਲ ਮਿਲਣਾ ਚਿੰਤਾ ਦਾ ਵਿਸ਼ਾ ਹੈ। 

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਲੰਜ, ਆਹਮੋ-ਸਾਹਮਣੇ ਕਰੇ ਮੁਕਾਬਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News