ਪੰਜਾਬ ਦੇ ਮੁਲਾਜ਼ਮਾਂ ਲਈ ਚੰਗੀ ਖ਼ਬਰ, ਵਾਪਸ ਲਿਆ ਗਿਆ 'ਮੋਬਾਇਲ ਭੱਤਿਆਂ' 'ਚ ਕਟੌਤੀ ਦਾ ਫ਼ੈਸਲਾ

Wednesday, Oct 14, 2020 - 02:00 PM (IST)

ਪੰਜਾਬ ਦੇ ਮੁਲਾਜ਼ਮਾਂ ਲਈ ਚੰਗੀ ਖ਼ਬਰ, ਵਾਪਸ ਲਿਆ ਗਿਆ 'ਮੋਬਾਇਲ ਭੱਤਿਆਂ' 'ਚ ਕਟੌਤੀ ਦਾ ਫ਼ੈਸਲਾ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਖ਼ੁਸ਼ਖ਼ਬਰੀ ਦਿੰਦੇ ਹੋਏ ਸਰਕਾਰ ਨੇ ਮੋਬਾਇਲ ਭੱਤਿਆਂ 'ਚ ਕੀਤੀ ਗਈ ਕਟੌਤੀ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ। ਇਸ ਤੋਂ ਬਾਅਦ ਹੁਣ ਮੁੜ ਤੋਂ ਪੁਰਾਣੇ ਮੋਬਾਇਲ ਭੱਤੇ ਲਾਗੂ ਰਹਿਣਗੇ। ਸਰਕਾਰ ਦੇ ਵਿੱਤ ਮਹਿਕਮੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 'ਪੰਜਾਬ ਵਜ਼ਾਰਤ' ਦੀ ਖ਼ਾਸ ਬੈਠਕ ਅੱਜ, ਕੈਪਟਨ ਦਾ ਫ਼ੈਸਲਾ ਬਦਲੇਗਾ ਕਿਸਾਨੀ ਸੰਘਰਸ਼ ਦਾ ਰਾਹ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 175 ਰੁਪਏ, ਗਰੁੱਪ-ਸੀ ਅਤੇ ਗਰੁੱਪ-ਡੀ ਦੇ ਮੁਲਾਜ਼ਮਾਂ ਨੂੰ 150 ਰੁਪਏ ਪ੍ਰਤੀ ਮਹੀਨਾ ਮੋਬਾਇਲ ਭੱਤਾ ਦੇਣ ਦਾ ਫ਼ੈਸਲਾ ਲਿਆ ਸੀ।

ਇਹ ਵੀ ਪੜ੍ਹੋ : ਪਤੀ ਦੀ ਮੌਤ ਮਗਰੋਂ ਬਦਲੀ ਸਹੁਰੇ ਤੇ ਜੇਠ ਦੀ ਤੱਕਣੀ, ਘਰ 'ਚ ਹੀ ਨਰਕ ਬਣੀ ਵਿਧਵਾ ਦੀ ਜ਼ਿੰਦਗੀ

ਹੁਣ ਮੁੜ ਤੋਂ ਪੁਰਾਣੇ ਮੋਬਾਇਲ ਭੱਤਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 500 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 300 ਰੁਪਏ, ਗਰੁੱਪ-ਸੀ ਅਤੇ ਗਰੁੱਪ-ਡੀ ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ ਮੋਬਾਇਲ ਭੱਤਾ ਮਿਲੇਗਾ।
ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ ਦੀਆਂ ਬੱਸਾਂ ਅੱਜ ਤੋਂ 'ਹਿਮਾਚਲ' ਲਈ ਹੋਣਗੀਆਂ ਰਵਾਨਾ, ਲਾਗੂ ਹੋਣਗੇ ਇਹ ਨਿਯਮ


author

Babita

Content Editor

Related News