ਜੇਲ ''ਚ ਬੰਦ ਕੈਦੀ ਕੋਲੋਂ ਮੋਬਾਇਲ ਬਰਾਮਦ
Sunday, Feb 25, 2018 - 11:57 AM (IST)
ਅੰਮ੍ਰਿਤਸਰ (ਸੰਜੀਵ) : ਕੇਂਦਰੀ ਜੇਲ ਫਤਾਹਪੁਰ 'ਚ ਬੰਦ ਕੈਦੀ ਘਨ੍ਹੱਈਆ ਲਾਲ ਨਿਵਾਸੀ ਘਣੀਏ ਦੇ ਬਾਂਗਰ ਗੁਰਦਾਸਪੁਰ ਦੀ ਤਲਾਸ਼ੀ ਦੌਰਾਨ ਲੁਕਾਇਆ ਗਿਆ ਮੋਬਾਇਲ ਬਰਾਮਦ ਹੋਇਆ, ਜੋ ਉਸ ਨੇ ਨਾਜਾਇਜ਼ ਤੌਰ 'ਤੇ ਜੇਲ ਕੰਪਲੈਕਸ ਵਿਚ ਆਪਣੇ ਇਸਤੇਮਾਲ ਲਈ ਰੱਖਿਆ ਹੋਇਆ ਸੀ। ਜੇਲ ਸੁਪਰਡੈਂਟ ਸਿਮਰਤਪਾਲ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਕੈਦੀਆਂ ਤੋਂ ਮੋਬਾਇਲ ਮਿਲ ਚੁੱਕੇ ਹਨ। ਜੇਲ ਪ੍ਰਸ਼ਾਸਨ ਵਲੋਂ ਲੱਖ ਦਾਅਵੇ ਕਰਨ ਦੇ ਬਾਵਜੂਦ ਵੀ ਜੇਲਾਂ ਵਿਚ ਕੈਦੀਆਂ ਵਲੋਂ ਮੋਬਾਇਲ ਦੀ ਵਰਤੋਂ ਰੋਕੀ ਨਹੀਂ ਜਾ ਸਕੀ ਹੈ।