ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ

Thursday, May 20, 2021 - 10:24 AM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਸਫਾਈ ਸੇਵਕਾਂ ਦੀ ਪੂਰੇ ਪੰਜਾਬ ’ਚ ਹੜਤਾਲ ਚਲ ਰਹੀ ਹੈ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਫ਼ਾਈ ਸੇਵਕ ਵੀ ਹੜਤਾਲ ’ਤੇ ਹਨ। ਸ਼ਹਿਰ ਦੀਆਂ ਕਈ ਸੜਕਾਂ ’ਤੇ ਕੂੜੇ ਦੇ ਢੇਰ ਨਜ਼ਰ ਆਉਣ ਲੱਗੇ ਹਨ। ਅਜਿਹੇ ਹੀ ਢੇਰ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸਾਹਮਣੇ ਵੀ ਹਨ। ਇਨ੍ਹਾਂ ਕੂੜੇ ਦੇ ਢੇਰਾਂ ਨੂੰ ਸੜਕ ਤੋਂ ਹਟਾਉਣ ਲਈ ਅੱਜ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ ਨੇ ਨਗਰ ਕੌਂਸਲ ਦੇ ਸਾਹਮਣੇ ਖ਼ੁਦ ਸਫ਼ਾਈ ਕੀਤੀ।

PunjabKesari

ਇਹ ਵੀ ਪੜ੍ਹੋ:  ‘ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ’

ਇਸ ਦੌਰਾਨ ਵਿਧਾਇਕ ਰਾਜਾ ਵੜਿੰਗ ਨੇ ਖ਼ੁਦ ਟਰੈਕਟਰ ਚਲਾ ਕੇ ਕੂੜੇ ਦੇ ਢੇਰ ਸੜਕ ਤੋਂ ਪਾਸੇ ਕੀਤੇ। ਇਕ ਵਾਰ ਸਫ਼ਾਈ ਸੇਵਕ ਯੂਨੀਅਨ ਨੇ ਇਸ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ ਪਰ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਬਹੁਤੀਆਂ ਮੰਗਾਂ ਜਾਇਜ਼ ਹਨ ਅਤੇ ਉਹ ਸਫ਼ਾਈ ਸੇਵਕਾਂ ਦੇ ਨਾਲ ਹਨ। ਉਨ੍ਹਾਂ ਸਫਾਈ ਸੇਵਕਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਉਨ੍ਹਾਂ ਸਫਾਈ ਸੇਵਕਾਂ ਦੇ ਧਰਨੇ ’ਚ ਵੀ ਹਿੱਸਾ ਲਿਆ।

PunjabKesari

ਇਹ ਵੀ ਪੜ੍ਹੋ:  ਕੋਰੋਨਾ ਕਰਕੇ ਹੋ ਰਹੀਆਂ ਮੌਤਾਂ ’ਤੇ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

ਸਫ਼ਾਈ ਸੇਵਕ ਯੂਨੀਅਨ ਦੇ ਅਹੁਦੇਦਾਰ ਪੱਪੂ ਪ੍ਰਧਾਨ, ਮੰਗਤ ਰਾਮ ਨੇ ਕਿਹਾ ਕਿ ਹੜਤਾਲ ਦਾ ਫ਼ੈਸਲਾ ਪੰਜਾਬ ਪੱਧਰ ’ਤੇ ਹੈ ਅਤੇ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਰਾਜਾ ਵੜਿੰਗ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਫ਼ਾਈ ਸੇਵਕਾਂ ਦੇ ਨਾਲ ਹਨ ਅਤੇ ਉਨ੍ਹਾਂ ਧਰਨੇ ’ਚ ਵੀ ਹਿੱਸਾ ਲਿਆ। ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਗੇ। ਇਸ ਮੌਕੇ ਕੰਵਰਪਾਲ ਸਿੰਘ, ਰਾਜਬੀਰ ਸਿੰਘ ਬਿੱਟਾ ਗਿਲ, ਕੌਂਸਲਰ ਗੁਰਪ੍ਰੀਤ ਸਿੰਘ, ਮਹਿੰਦਰ ਚੌਧਰੀ, ਭਾਈ ਜਸ਼ਨ ਚਹਿਲ, ਗੁਰਮੀਤ ਸਿੰਘ ਜੀਤਾ,ਮਿੰਕਲ ਬਜਾਜ ਆਦਿ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ: ਸਰਕਾਰ ਖ਼ੁਦ ਆਈ.ਸੀ.ਯੂ. ’ਚ, ਪਤਾ ਨਹੀਂ ਕਦੋਂ ਡਿੱਗ ਜਾਵੇ : ਬਿਕਰਮ ਮਜੀਠੀਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News