ਕਿਸਾਨਾਂ ਨੇ ਟੋਲ ਪਲਾਜ਼ਾ ''ਤੇ ਨਹੀਂ ਲੱਗਣ ਦਿੱਤਾ ਕਾਂਗਰਸੀ ਵਿਧਾਇਕ ਦਾ ਧਰਨਾ

Friday, Jul 02, 2021 - 04:19 PM (IST)

ਕਿਸਾਨਾਂ ਨੇ ਟੋਲ ਪਲਾਜ਼ਾ ''ਤੇ ਨਹੀਂ ਲੱਗਣ ਦਿੱਤਾ ਕਾਂਗਰਸੀ ਵਿਧਾਇਕ ਦਾ ਧਰਨਾ

ਲੁਧਿਆਣਾ (ਅਨਿਲ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਚੱਲਦਿਆਂ ਅੱਜ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ 'ਚ ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨਾ ਲਾਇਆ ਜਾ ਰਿਹਾ ਸੀ। ਇਸ ਦੇ ਕਾਰਨ ਸੈਂਕੜੇ ਕਾਰਕੁੰਨ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚ ਗਏ ਪਰ ਜਦੋਂ ਟੋਲ ਪਲਾਜ਼ਾ 'ਤੇ ਧਰਨਾ ਦੇ ਰਹੇ ਕਿਸਾਨ ਸੰਗਠਨਾਂ ਨੂੰ ਵਿਧਾਇਕ ਵੈਦ ਦੇ ਧਰਨੇ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਵਿਧਾਇਕ ਵੱਲੋਂ ਧਰਨਾ ਲਾਏ ਜਾਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਕਿਸਾਨ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰ ਆਪਸ 'ਚ ਮਿਲੀ ਹੋਈ ਹੈ ਅਤੇ ਅੱਜ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਇੱਥੇ ਪ੍ਰਦਰਸ਼ਨ ਕਰ ਰਹੀ ਹੈ। ਕਿਸਾਨਾਂ ਨੇ ਟੋਲ ਪਲਾਜ਼ਾ ਤੋਂ ਕਾਂਗਰਸੀ ਵਿਧਾਇਕ ਦਾ ਧਰਨਾ ਚੁਕਵਾ ਦਿੱਤਾ। ਜਿਸ ਤੋਂ ਬਾਅਦ ਵਿਧਾਇਕ ਵੈਦ ਦੇ ਸਮਰਥਕ ਆਪਣਾ ਧਰਨਾ ਲਾਡੋਵਾਲ ਤੋਂ ਚੁੱਕ ਕੇ ਹੋਰ ਪਾਸੇ ਲੈ ਗਏ।
 


author

Babita

Content Editor

Related News