ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਨੂੰਹ ਤੇ ਵਿਧਾਇਕ ਕੋਟਲੀ ਦੀ ਮਾਤਾ ਦਾ ਦਿਹਾਂਤ

Wednesday, Sep 16, 2020 - 02:43 PM (IST)

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਨੂੰਹ ਤੇ ਵਿਧਾਇਕ ਕੋਟਲੀ ਦੀ ਮਾਤਾ ਦਾ ਦਿਹਾਂਤ

ਦੋਰਾਹਾ (ਸੁਖਵੀਰ, ਵਿਨਾਇਕ) : ਮਰਹੂਮ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਸਪੁੱਤਰ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਦੀ ਸੁਪਤਨੀ ਅਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਸਤਿਕਾਰਯੋਗ ਮਾਤਾ ਸਰਦਾਰਨੀ ਦਵਿੰਦਰ ਕੌਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ ਕਰੀਬ 71 ਵਰ੍ਹਿਆਂ ਦੇ ਸਨ। ਸਰਦਾਰਨੀ ਦਵਿੰਦਰ ਕੌਰ ਲੋਕ ਸਭਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡੀ. ਐਸ. ਪੀ ਗੁਰਇਕਬਾਲ ਸਿੰਘ ਹਨੀ ਦੇ ਤਾਈ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰਨੀ ਦਵਿੰਦਰ ਕੌਰ ਜੋ ਕਿ ਪਿਛਲੇ ਦਿਨਾਂ ਤੋਂ ਬਿਮਾਰ ਸਨ, ਜਿਨ੍ਹਾਂ ਦਾ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਪਰ ਅੱਜ ਸਵੇਰੇ ਚੰਡੀਗੜ੍ਹ ਵਿਖੇ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਸਰਪੰਚ ਕੋਟਲੀ ਅਨੁਸਾਰ ਸਰਦਾਰਨੀ ਦਵਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਮ ਨੂੰ ਕਰੀਬ 4 ਵਜੇ ਪਿੰਡ ਕੋਟਲੀ ਦੇ ਸ਼ਮਸਾਨਘਾਟ ਵਿਖੇ ਕੀਤਾ ਜਾ ਰਿਹਾ ਹੈ।


author

Babita

Content Editor

Related News