ਜਾਣੋ ਵਿਧਾਇਕ ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਦੇ ਰੌਚਕ ਕਿੱਸੇ (ਵੀਡੀਓ)
Wednesday, Jun 30, 2021 - 06:14 PM (IST)
ਜਲੰਧਰ (ਵੈੱਬ ਡੈਸਕ): ‘ਜਗ ਬਾਣੀ’ ਦੇ ਬਹੁਚਰਚਿਤ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ ਵਿਚ ਕਾਂਗਰਸ ਦੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ। ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਜਿੱਥੇ ਬਾਜਵਾ ਕੋਲੋਂ ਤਿੱਖੇ ਸਵਾਲ ਪੁੱਛੇ ਗਏ, ਉਥੇ ਹੀ ਬਾਜਵਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ ਵੀ ਦਰਸ਼ਕਾਂ ਨਾਲ ਸਾਂਝੇ ਕੀਤੇ।
ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ ਦੇ ਰੰਗ ’ਚ ਰੰਗੇ ਪਰਿਵਾਰ ਨੇ ਨਵ ਜੰਮੇ ਬੱਚੇ ਨੂੰ ਪਹਿਨਾਈ ਕਿਸਾਨੀ ਝੰਡੇ ਦੀ ਪੁਸ਼ਾਕ
ਫਤਿਹਜੰਗ ਬਾਜਵਾ ਦੀ ਨਿੱਜੀ ਜ਼ਿੰਦਗੀ ਬਾਰੇ
ਆਪਣੇ ਬਚਪਨ ਬਾਰੇ ਗੱਲ ਕਰਦਿਆ ਫਤਿਹਜੰਗ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਜਨਮ ਸਥਾਨ ਕਾਦੀਆਂ ਹੈ।ਜਨਮ ਬਾਰੇ ਰੋਚਕ ਗੱਲ ਦੱਸਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਪੁਰਾਣੇ ਬਜ਼ੁਰਗ ਸਮੇਂ ਦਾ ਬਹੁਤਾ ਧਿਆਨ ਨਹੀਂ ਸੀ ਰੱਖਦੇ।ਜਦੋਂ ਇਕ ਵਾਰ ਮੈਂ ਆਪਣੀ ਅੰਮੀ ਤੋਂ ਆਪਣੇ ਜਨਮ ਦਾ ਸਮਾਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਬਟਾਲੇ ਤੋਂ ਰੇਲ ਗੱਡੀ ਜਾਂਦੀ ਸੀ ਤੇ ਉਹ ਸੀਟੀਆਂ ਮਾਰਦੀ ਵਾਪਸ ਆਉਂਦੀ ਸੀ, ਉਸ ਸਮੇਂ ਉਹ ਪੈਦਾ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ ਕੋਪਰੇਟਿਵ ਕਮੇਟੀ ਦੇ ਚੇਅਰਮੈਨ ਸਨ ਪਰ ਜਦੋਂ ਵੀ ਮੈਨੂੰ ਕਿਧਰੇ ਕੰਮ ਹੁੰਦਾ ਹੈ ਤਾਂ ਮੇਰੀ 6 ਮੁੰਡਿਆਂ ਦੀ ਟੀਮ ਹੈ ਤੇ ਉਹ ਹੀ ਸਾਰਾ ਕੁੱਝ ਦੇਖਦੇ ਹਨ। ਫਤਿਹਜੰਗ ਬਾਜਵਾ ਨੇ ਦੱਸਿਆ ਕਿ ਅਸੀਂ ਤਿੰਨ ਭਰਾ ਹਾਂ ਤੇ ਉਨ੍ਹਾਂ ਦਾ ਵੱਡਾ ਭਰਾ ਫੌਜ ’ਚ ਸੇਵਾਵਾਂ ਦੇ ਚੁੱਕਾ ਹੈ ਜਲੰਧਰ ’ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਪਾਣੀ ਪੀਣ ਉੱਠੀ 12 ਸਾਲਾ ਬੱਚੀ ਨੂੰ ਲੜਿਆ ਸੱਪ, ਝਾੜ ਫੂਕ ਦੇ ਚੱਕਰਾਂ 'ਚ ਗਈ ਜਾਨ
ਫਤਿਹਜੰਗ ਬਾਜਵਾ ਨੇ ਆਪਣੀ ਪੜ੍ਹਾਈ ਬਾਰੇ ਗੱਲ ਕਰਦਿਆਂ ਦੱਸਿਆ ਕਿ ਸਕੂਲ ਦੀ ਪੜ੍ਹਾਈ ਪੰਜਾਬ ਪਬਲਿਕ ਸਕੂਲ ਨਾਭਾ ਅਤੇ ਉਚੇਰੀ ਸਿੱਖਿਆ ਡੀ.ਏ.ਵੀ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇੰਗਲਿਸ਼ ਦੀ ਐਮ.ਏ.ਕਰਦਿਆਂ ਪਹਿਲਾਂ ਸਾਲ ਤਾਂ ਪੂਰਾ ਕਰ ਲਿਆ ਸੀ ਪਰ ਦੂਜਾ ਸਾਲ ’ਚ ਪਿਤਾ ਜੀ ਦੀ ਚੋਣ ਮੁਹਿੰਮ ਕਾਰਨ ਪੂਰਾ ਨਾ ਹੋ ਸਕਿਆ, ਜਿਸ ਕਰਕੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਛੱਡਣੀ ਪਈ।ਪ੍ਰਤਾਪ ਬਾਜਵਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਅਸੀਂ ਇੱਕੋ ਸਕੂਲ, ਕਾਲਜ ’ਤੇ ਹੋਸਟਲ ’ਚ ਇਕੱਠੇ ਪੜ੍ਹੇ ਤੇ ਇਕੱਠੇ ਰਹੇ ਹਾਂ ਅਤੇ 1961 ’ਚ ਕੂਪਰਥਲਾ ’ਚ ਖੁੱਲ੍ਹੇ ਸੈਨਿਕ ਸਕੂਲ ’ਚ ਮੇਰੇ ਵੱਡਾ ਭਰਾ ਸਕੂਲ ਦੇ ਪਹਿਲੇ ਵਿਦਿਆਰਥੀ ਸਨ।
ਇਹ ਵੀ ਪੜ੍ਹੋ: ਕਾਂਗਰਸ ਦੀ ਖਾਨਾਜੰਗੀ ਅਤੇ ਕੁੰਵਰ ਵਿਜੇ ਪ੍ਰਤਾਪ ਦੀ ‘ਆਪ’ ’ਚ ਐਂਟਰੀ ਨੇ ਪੰਜਾਬ ਦੀ ਸਿਆਸਤ ਹਿਲਾਈ
ਵੱਡੇ ਭਰਾ ਪ੍ਰਤਾਪ ਬਾਜਵਾ ਨਾਲ ਪਿਆਰ
ਬਚਪਨ ਬਾਰੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਫਤਿਹਜੰਗ ਬਾਜਵਾ ਨੇ ਦੱਸਿਆ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਜੀ ਦੀ ਇਕ ਬਾਪ ਦੀ ਤਰ੍ਹਾਂ ਇੱਜ਼ਤ ਕਰਦਾ ਹਾਂ।ਉਨ੍ਹਾਂ ਕਿਹਾ ਕਿ ਚਾਹੇ ਉਹ ਮੇਰੇ ਨਾਲੋਂ ਸਵਾ 2 ਸਾਲ ਵੱਡੇ ਹਨ ਪਰ ਫ਼ਿਰ ਵੀ ਮੈਂ ਉਨ੍ਹਾਂ ਦੇ ਪੈਰੀ ਹੱਥ ਲਗਾਉਂਦਾ ਹਾਂ।ਉਨ੍ਹਾਂ ਕਿਹਾ ਕਿ ਇਹ ਮੇਰੇ ਵੱਡਿਆਂ ਦੀ ਸਿੱਖਿਆ ਸੀ ਕਿ ਜੇ ਤੂੰ ਆਪਣੇ ਭਰਾ ਦੇ ਪੈਰੀ ਹੱਥ ਲਾਵੇਗਾ ਤੇ ਤੇਰੇ ਤੋਂ ਦੇਖ ਕੇ ਹੋਰ ਵੀ ਲੋਕ ਸਿੱਖਣਗੇ ਤੇ ਲੋਕ ਵੀ ਉਨ੍ਹਾਂ ਦੀ ਹੋਰ ਇੱਜ਼ਤ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਅਸੀਂ ਕਾਲਜ ਲਾਈਫ਼ ’ਚ ਹੋਸਟਲ ’ਚ ਰਹਿੰਦੇ ਸਨ ਤਾਂ ਅਸੀਂ ਇਕੋ ਕਮਰੇ ’ਚ ਰਹਿੰਦੇ ਸਨ ਤੇ ਜਦੋਂ ਵੀ ਮੈਂ ਆਪਣੇ ਕੱਪੜੇ ਰਾਤੀ ਪ੍ਰੈੱਸ ਕਰਕੇ ਰੱਖਣੇ ਤੇ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਉਹ ਕੱਪੜੇ ਪਾ ਕੇ ਹੀ ਮੈਨੂੰ ਕਹਿਣਾ ਦੇਖ ਕਿਸ ਤਰ੍ਹਾਂ ਦੇ ਲੱਗਦੇ ਹਨ।ਉਨ੍ਹਾਂ ਕਿਹਾ ਕਿ ਉਹ ਮੇਰਾ ਵੱਡਾ ਭਰਾ ਸੀ ਤੇ ਮੈਂ ਉਨ੍ਹਾਂ ਨਾਲ ਲੜ ਵੀ ਨਹੀਂ ਸਕਦਾ ਸੀ।
ਇਹ ਵੀ ਪੜ੍ਹੋ: ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ
ਫਤਿਹਜੰਗ ਬਾਜਵਾ ਦੇ ਸ਼ੌਕ
ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਫੌਜ ’ਚ ਜਾਣ ਜਾ ਬਹੁਤ ਸ਼ੌਕ ਸੀ ਅਤੇ ਉਨ੍ਹਾਂ ਦੇ ਪਿਤਾ ਜੀ ਵੀ ਇਸ ਗੱਲ ’ਚ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ ਤੇ ਦੂਜਾ ਸ਼ੌਕ ਉਨ੍ਹਾਂ ਨੂੰ ਘੁੰਮਣ-ਫ਼ਿਰਨ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਬਾਹਰਲੇ ਦੇਸ਼ਾਂ ’ਚ ਟਰੈਵਲ ਕਰਦੇ ਤਾਂ ਬਹੁਤ ਕੁੱਝ ਦੇਖਦੇ ਕਿ ਉੱਥੇ ਕੀ ਕੁੱਝ ਵੱਖਰਾ ਹੈ ਤੇ ਉਨ੍ਹਾਂ ਦੇ ਮਨ ’ਚ ਇਹ ਹੁੰਦਾ ਸੀ ਕਿ ਉਹ ਵੀ ਕੁੱਝ ਇੱਦਾ ਦਾ ਪੰਜਾਬ ’ਚ ਕਰਨ। ਉਨ੍ਹਾਂ ਦੱਸਿਆ ਕਿ ਤੀਜਾ ਸ਼ੌਕ ਉਨ੍ਹਾਂ ਦਾ ਖੇਡਾ ’ਚ ਹੁੰਦਾ ਸੀ ਉਹ ਸਕੂਲ ’ਚ ਕਦੇ ਹਾਕੀ, ਕਦੇ ਫੁੱਟਬਾਲ ਤੇ ਕਦੇ ਕ੍ਰਿਕਟ ਦੀਆਂ ਗੇਮਾਂ ਖੇਡਦੇ ਪਰ ਕਬੱਡੀ ਦੀ ਖੇਡ ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਸੀ ਤੇ ਉਨ੍ਹਾਂ ਨੇ ਕਬੱਡੀ ਨੈਸ਼ਨਲ ਲੈਵਲ ’ਤੇ ਖੇਡੀ ਤੇ ਜਿੱਤ ਪ੍ਰਾਪਤ ਕੀਤੀ ਸੀ। ਪਰਿਵਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲਵ ਮੈਰਿਜ਼ ਹੋਈ ਹੈ। ਉਨ੍ਹਾਂ ਦੇ 2 ਪੁੱਤਰ ਤੇ ਇਕ ਧੀ ਹੈ। ਉਨ੍ਹਾਂ ਦਾ ਵੱਡਾ ਪੁੱਤਰ ਕੰਵਰ ਪ੍ਰਤਾਪ ਨੇ ਲੰਡਨ ਤੋਂ ਗ੍ਰੈਜੂਏਟ ਕੀਤੀ ਹੈ ਤੇ ਹੁਣ ਉਹ ਅਮਰੀਕਨ ਕੰਪਨੀ ਦੇ ਨਾਲ ਕੰਮ ਕਰਦਾ ਹੈ ਤੇ ਛੋਟਾ ਪੁੱਤਰ ਮਾਡਲਿੰਗ ਦਾ ਕੰਮ ਕਰਦਾ ਹੈ ਤੇ ਹੁਣ ਉਹ ਬਾਲੀਵੁੱਡ ’ਚ ਜਲਦ ਹੀ ਵੈੱਬ ਸੀਰੀਜ਼ ਰਿਲੀਜ਼ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਗੰਭੀਰ ਬਿਜਲੀ ਸੰਕਟ ਦੌਰਾਨ 'ਪਾਵਰਕਾਮ' ਨੂੰ ਮਿਲੀ ਵੱਡੀ ਰਾਹਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ