ਸਮਰਾਲਾ ''ਚ ਵਿਧਾਇਕ ਦਿਆਲਪੁਰਾ ਨੇ ਪਾਈ ਵੋਟ
Tuesday, Oct 15, 2024 - 10:24 AM (IST)
 
            
            ਸਮਰਾਲਾ (ਵਿਪਨ) : ਪੰਚਾਇਤੀ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਪਿੰਡ ਦਿਆਲਪੁਰਾ ਅਤੇ ਉਟਾਲਾ ਵਿਖੇ ਸਵੇਰੇ ਹੀ ਵੋਟਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਆਪਣੀ ਧਰਮ ਪਤਨੀ ਦੇ ਨਾਲ ਆਪਣੇ ਜੱਦੀ ਪਿੰਡ ਦਿਆਲਪੁਰਾ ਵਿਖੇ ਵੋਟ ਪਾਉਣ ਲਈ ਪਹੁੰਚੇ।
ਇੱਥੇ 101 ਸਾਲ ਦਾ ਬਜ਼ੁਰਗ ਆਪਣੇ ਪੋਤੇ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜਿਆ ਅਤੇ ਵੋਟ ਪਾਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            