ਫ਼ਿਰੋਜ਼ਪੁਰ ਤੋਂ 2 ਵਾਰ ਵਿਧਾਇਕ ਰਹੇ ਆਗੂ ਦੀ ਡੇਂਗੂ ਨਾਲ ਹੋਈ ਮੌਤ

Friday, Oct 29, 2021 - 05:48 PM (IST)

ਫ਼ਿਰੋਜ਼ਪੁਰ ਤੋਂ 2 ਵਾਰ ਵਿਧਾਇਕ ਰਹੇ ਆਗੂ ਦੀ ਡੇਂਗੂ ਨਾਲ ਹੋਈ ਮੌਤ

ਫ਼ਿਰੋਜ਼ਪੁਰ (ਕੁਮਾਰ): ਪੰਜਾਬ ਦੇ ਚੀਫ਼ ਪਾਰਲੀਮੈਂਟਰੀ ਸੈਕੇਟਰੀ ਅਤੇ ਵਿਧਾਇਕ ਰਹੇ ਸਰਦਾਰ ਰਵਿੰਦਰ ਸਿੰਘ ਬਬਲ ਸੰਧੂ ਦੀ ਅਚਾਨਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਹ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਡੇਂਗੂ ਹੋਇਆ ਸੀ, ਜਿਨ੍ਹਾਂ ਨੂੰ ਇਲਾਜ ਲਈ  ਲੁਧਿਆਣਾ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਐਲਾਨ

ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਅਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਰਹੇ ਜੋ ਕਿ ਬਾਅਦ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੀ ਮੌਤ ਦਾ ਪਤਾ ਚੱਲਦੇ ਹੀ ਫ਼ਿਰੋਜ਼ਪੁਰ ’ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ :  ਬਠਿੰਡਾ ਪਹੁੰਚੇ ਕੇਜਰੀਵਾਲ ਨੇ ਲਈ ਚੁਟਕੀ, ‘ਆਪ’ ਦੀ ਸਰਕਾਰ ਆਉਣ ’ਤੇ ਖ਼ਤਮ ਕਰਾਂਗੇ ‘ਜੋਜੋ ਟੈਕਸ’


author

Shyna

Content Editor

Related News