ਪ੍ਰਕਾਸ਼ ਸਿੰਘ ਬਾਦਲ, ਸਿੱਧੂ, ਮਜੀਠੀਆ ਸਣੇ 93 ਵਿਧਾਇਕਾਂ ’ਤੇ ਆਰ. ਟੀ. ਆਈ. ’ਚ ਖ਼ੁਲਾਸਾ, ਸਾਹਮਣੇ ਆਈ ਇਹ ਗੱਲ
Monday, Aug 02, 2021 - 06:29 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਦੇ ਸਮਾਜ ਸੇਵੀ ਵਲੋਂ ਬੀਤੇ ਦਿਨੀਂ ਪਾਈ ਗਈ ਆਰ. ਟੀ. ਆਈ. (ਰਾਈਟ ਟੂ ਇਨਫਰਮੇਸ਼ਨ ਐਕਟ) ਵਿਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ 93 ਵਿਧਾਇਕ ਅਜਿਹੇ ਹਨ, ਜੋ ਆਪਣੀ ਤਨਖਾਹ ’ਚੋ ਇਨਕਮ ਟੈਕਸ ਨਹੀਂ ਦਿੰਦੇ ਸਗੋਂ ਪੰਜਾਬ ਸਰਕਾਰ ਉਹ ਟੈਕਸ ਅਦਾ ਕਰਦੀ ਹੈ। ਇਨ੍ਹਾਂ ਵਿਧਾਇਕਾਂ ’ਚ ਸਤਾਧਿਰ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਦੇ ਵਿਧਾਇਕ ਸ਼ਾਮਲ ਹਨ। ਸਿਰਫ 3 ਵਿਧਾਇਕ ਹੀ ਅਜਿਹੇ ਹਨ ਜਿਹੜੇ ਆਪਣੀ ਤਨਖਾਹ ’ਚੋਂ ਟੈਕਸ ਅਦਾ ਕਰਦੇ ਹਨ ਅਤੇ ਇਨ੍ਹਾਂ ਵਿਚ ਸਿਮਰਜੀਤ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ। ਇਥੋਂ ਤਕ ਕੇ ਕਈ ਵਿਧਾਇਕ ਅਜਿਹੇ ਹਨ, ਜਿਨ੍ਹਾਂ ਦੀ ਆਮਦਨ ਕਰੋੜਾਂ ਰੁਪਏ ਹੈ। ਵੱਡੀ ਗੱਲ ਇਹ ਹੈ ਕੇ ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ, ਬਿਕਰਮ ਮਜੀਠੀਆ ਅਤੇ ਹੋਰ ਵੀ ਕਈ ਵੱਡੇ ਵਿਧਾਇਕਾਂ ਦੇ ਨਾਂ ਇਨ੍ਹਾਂ ਵਿਚ ਸ਼ਾਮਿਲ ਹਨ।
ਇਹ ਵੀ ਪੜ੍ਹੋ : ਭਾਈ ਬਲਜੀਤ ਸਿੰਘ ਦਾਦੂਵਾਲ ਦਾ ਪਿੰਡ ਵਾਲਿਆਂ ਵਲੋਂ ਬਾਈਕਾਟ ਦਾ ਐਲਾਨ, ਦਿੱਤੀ ਵੱਡੀ ਚਿਤਾਵਨੀ
ਉਧਰ ਇਹ ਆਰ. ਟੀ. ਆਈ. ਪਾਉਣ ਵਾਲੇ ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਉਨ੍ਹਾਂ ਕਿਹਾ ਕਿ ਸਿਰਫ 93 ਵਿਧਾਇਕਾਂ ਦਾ ਡਾਟਾ ਉਨ੍ਹਾਂ ਕੋਲ ਆਇਆ ਜਿਸ ਵਿਚ ਸਾਲ 2017-18 ਵਿਚ 82,77,506 ਰੁਪਏ, ਸਾਲ 2018-19 ਵਿਚ 65,95,264 ਰੁਪਏ, 2019-20 ਵਿਚ 64,93,652 ਅਤੇ 2020-21 ’ਚ 62,54,952 ਰੁਪਏ ਹਨ। ਕੁਲ ਮਿਲਾ ਕੇ ਇਹ ਟੈਕਸ ਕਰੋੜਾਂ ਰੁਪਏ ਬਣ ਜਾਂਦਾ ਹੈ ਹਾਲਾਂਕਿ ਇਸ ਸੂਚੀ ਵਿਚ ਮੰਤਰੀਆਂ ਦਾ ਨਾਂਅ ਸ਼ਾਮਿਲ ਨਹੀਂ ਹੈ ਅਤੇ ਉਨ੍ਹਾਂ ਵਿਚੋਂ ਵੀ ਕਈ ਖੁਲਾਸੇ ਹੋ ਸਕਦੇ ਹਨ। ਸਮਾਜ ਸੇਵੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਮੰਤਰੀਆਂ ਲਈ ਵੀ ਜਵਾਬ ਮੰਗਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕਈ ਵਿਧਾਇਕ ਕਰੋੜਾਂ ਦੀ ਪ੍ਰਾਪਰਟੀ ਦੇ ਮਾਲਕ ਹਨ, ਇਸ ਦੇ ਬਾਵਜੂਦ ਉਹ ਆਪਣਾ ਟੈਕਸ ਨਹੀਂ ਅਦਾ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ’ਤੇ ਬੋਝ ਹੈ ਅਤੇ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਅਸਲ ਕੈਪਟਨ ਕੌਣ ਦੇ ਸਵਾਲ ’ਤੇ ਬੋਲੇ ਮੁੱਖ ਮੰਤਰੀ, ਨਵਜੋਤ ਸਿੱਧੂ ’ਤੇ ਦਿੱਤਾ ਇਹ ਬਿਆਨ
ਨੋਟ - ਕੀ ਪੰਜਾਬ ਸਰਕਾਰ ਵਲੋਂ ਵਧਾਇਕਾਂ ਦਾ ਟੈਕਸ ਦੇਣਾ ਸਹੀ ਹੈ? ਕੁਮੈਂਟ ਕਰਕੇ ਦੱਸੋ?