ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼

Sunday, Jul 04, 2021 - 06:31 PM (IST)

ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼

ਮਲੋਟ (ਜੁਨੇਜਾ): ਕੱਲ੍ਹ ਦੁਪਹਿਰ ਤੋਂ ਘਰੋਂ ਗੁੰਮ ਹੋਏ ਮਲੋਟ ਦੇ ਇਕ ਨੌਜਵਾਨ ਦੀ ਲਾਸ਼ ਅੱਜ ਸ਼ਹਿਰ ਤੋਂ ਬਾਹਰ ਕੂੜੇ ਦੇ ਡੰਪ ਕੋਲੋਂ ਮਿਲੀ ਹੈ। ਇਸ ਸਬੰਧੀ ਸ਼ਮਜੀਤ ਸਿੰਘ ਵਾਸੀ ਗਨੇਸ਼ ਵਿਹਾਰ ਮਲੋਟ ਨੇ ਦੱਸਿਆ ਕਿ ਉਸ ਦਾ ਮੁੰਡਾ ਰਣਜੀਤ ਸਿੰਘ (32), ਜਿਸ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ 4 ਬੱਚੇ, ਜਿਨ੍ਹਾਂ ’ਚ 3 ਮੁੰਡੇ ਤੇ ਇਕ ਸਾਲੇ ਦੀ ਕੁੜੀ ਗੋਦ ਲਈ ਸੀ। ਉਸ ਦੀ ਘਰਵਾਲੀ ਮਨ-ਮੁਟਾਵ ਕਰਕੇ ਪਿਛਲੇ 3 ਮਹੀਨਿਆਂ ਤੋਂ ਲੁਧਿਆਣੇ ਪੇਕੇ ਘਰ ਗਈ ਸੀ। ਉਹ ਕੱਲ੍ਹ ਦੁਪਹਿਰ ਢਾਈ ਵਜੇ ਘਰੋਂ ਤਿਆਰ ਹੋ ਕੇ ਗਿਆ ਅਤੇ ਸ਼ਾਮ ਤੱਕ ਵਾਪਸ ਨਹੀਂ ਆਇਆ।

ਇਹ ਵੀ ਪੜ੍ਹੋ:  ਪੰਜਾਬ ’ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ

ਉਨ੍ਹਾਂ ਰਣਜੀਤ ਸਿੰਘ ਦੇ ਸਹੁਰੇ ਨੂੰ ਵੀ ਫੋਨ ਕਰ ਕੇ ਪੁੱਛਿਆ ਪਰ ਉਹ ਉਥੇ ਵੀ ਨਹੀਂ ਪੁੱਜਾ ਸੀ, ਜਿਸ ਕਰਕੇ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਪਰ ਅੱਜ ਸਵੇਰੇ ਪਤਾ ਲੱਗਾ ਕਿ ਉਸ ਦੀ ਲਾਸ਼ ਸ਼ਹਿਰ ਤੋਂ ਬਾਹਰ ਕੂੜੇ ਦੇ ਡੰਪ ਕੋਲ ਪਈ ਹੈ ਤੇ ਉਸ ਦਾ ਮੋਟਰਸਾਈਕਲ ਵੀ ਕੋਲ ਖੜ੍ਹਾ ਸੀ। ਥਾਣਾ ਮੁਖੀ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਮ੍ਰਿਤਕ ਨੂੰ ਕੋਈ ਸੱਟ ਫੇਟ ਨਹੀਂ ਵੱਜੀ ਸੀ ਪਰ ਮੂੰਹ ਤੇ ਨੱਕ ’ਚੋਂ ਖੂਨ ਨਿਕਲ ਆ ਰਿਹਾ ਸੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਰਿਸ਼ਤੇ ਜੋ ਵਫ਼ਾ ਨਾ ਹੋਏ! ਪਤਨੀ ਨੇ ਪਰਿਵਾਰ ਨੂੰ ਦਿੱਤੀਆਂ ਨਸ਼ੇ ਦੀਆਂ ਗੋਲ਼ੀਆਂ, ਫਿਰ ਪ੍ਰੇਮੀ ਨਾਲ ਮਿਲ ਕਤਲ ਕੀਤਾ ਪਤੀ


author

Shyna

Content Editor

Related News