‘ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ-2022’  ਦਾ ਪੰਜਾਬ ’ਚ ਨਿੱਘਾ ਸਵਾਗਤ

Tuesday, Nov 08, 2022 - 07:55 PM (IST)

ਫਿਰੋਜ਼ਪੁਰ (ਬਿਊਰੋ)-ਭਗਤੀ ਲਹਿਰ ਦੇ ਆਦਿ ਮਹਾਪੁਰਸ਼ਾਂ ਦੇ ਆਸ਼ੀਰਵਾਦ ਨਾਲ 4 ਨਵੰਬਰ ਤੋਂ ਮੀਰਾ ਬਾਈ ਦੇ ਜਨਮ ਸਥਾਨ ਮੇੜਤਾ ਤੋਂ ਚੱਲੀ 31 ਦਿਨਾਂ ਦੀ ‘ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ-2022’ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ’ਚ ਦਾਖ਼ਲ ਹੋਈ, ਜਿਸ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਾਂਝੀਵਾਲਤਾ ਯਾਤਰਾ ਦੇ ਇੰਚਾਰਜ ਜਸਪਾਲ ਸਿੰਘ ਖੀਵਾ ਅਤੇ ਸਹਿ ਇੰਚਾਰਜ ਨਰੇਸ਼ ਕੁਮਾਰ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਸੰਤ ਸ਼੍ਰੋਮਣੀ ਮੀਰਾ ਬਾਈ ਇਸ ਭਗਤੀ ਲਹਿਰ ਦੀ ਨਾਇਕਾ ਰਹੀ ਹੈ, ਜਿਸ ਨੇ ਸਤੀ ਅਤੇ ਜਾਤ ਦੇ ਵਿਤਕਰੇ ਨੂੰ ਤੋੜ ਕੇ ਸਮਾਜ ਨੂੰ ਨਵਾਂ ਰਸਤਾ ਦਿਖਾਇਆ ਹੈ।

PunjabKesari

ਉਨ੍ਹਾਂ ਦੇ ਜਨਮ ਸਥਾਨ ਮੇੜਤਾ ਰਾਜਸਥਾਨ ਤੋਂ 4 ਨਵੰਬਰ ਨੂੰ ਚੱਲੀ ਯਾਤਰਾ ਅੱਜ 8 ਨਵੰਬਰ ਨੂੰ ਰਾਜਸਥਾਨ ਦੇ ਗੰਗਾਨਗਰ ਤੋਂ ਜੰਡਵਾਲਾ, ਚੂੜੀਵਾਲਾ ਰਾਹੀਂ ਹੁੰਦੀ ਹੋਈ ਫਾਜ਼ਿਲਕਾ ਰਾਹੀਂ ਪੰਜਾਬ ’ਚ ਦਾਖ਼ਲ ਹੋਈ। ਮਹੰਤ ਪੁਰਸ਼ੋਤਮ ਲਾਲ ਚੱਕ ਹਕੀਮ ਫਗਵਾੜਾ, ਮਹੰਤ ਗੁਰਵਿੰਦਰ ਸਿੰਘ ਨਿਰਮਲ ਕੁਟੀਆ ਹਜ਼ਾਰਾ, ਸੰਤ ਹਰੀ ਨਰਾਇਣ ਹਰਿਦੁਆਰ, ਸੰਤ ਦਯਾਨੰਦ ਲੁਧਿਆਣਾ, ਮਹੰਤ ਸੰਗਤ ਨਾਥ ਅਤੇ ਹੋਰ ਸੰਤ ਮੰਡਲੀ ਵੱਲੋਂ ਇਸ ਸੰਦੇਸ਼ ਨੂੰ ਘਰ-ਘਰ ਲੈ ਜਾਣ ਲਈ "ਮੀਰਾ ਚੱਲੀ ਸਤਿਗੁਰੂ ਕੇ ਧਾਮ ਸਾਂਝੀਵਾਲਤਾ ਯਾਤਰਾ 2022" ਦੌਰਾਨ ਥਾਂ-ਥਾਂ ਸੰਗਤਾਂ ਨੂੰ ਇੱਕਜੁੱਟਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਅੱਜ 9 ਨਵੰਬਰ ਨੂੰ ਇਹ ਯਾਤਰਾ ਜਲਾਲਾਬਾਦ, ਬਾਜੇ ਕੇ ਰਾਹੀਂ ਹੁੰਦੀ ਹੋਈ ਫ਼ਿਰੋਜ਼ਪੁਰ ਪੁੱਜੇਗੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਰਾਹੀਂ ਇਹ ਯਾਤਰਾ, ਜੰਮੂ ਅਤੇ ਕਸ਼ਮੀਰ, ਹਿਮਾਚਲ ਸੂਬੇ ’ਚ ਹੁੰਦੇ ਹੋਏ 4 ਦਸੰਬਰ 2022 ਨੂੰ ਗੋਪਾਲ ਮੋਚਨ (ਯਮੁਨਾਨਗਰ) ਹਰਿਆਣਾ ਵਿਖੇ ਸੰਪੂਰਨ ਹੋਵੇਗੀ।


Manoj

Content Editor

Related News