ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾਂ

Monday, Apr 06, 2020 - 11:02 AM (IST)

ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾਂ

ਅੰਮ੍ਰਿਤਸਰ (ਅਰੁਣ) - ਕਰਫਿਊ ਦੌਰਾਨ ਗੁਰਨਾਮ ਨਗਰ ਗੁੱਜਰਪੁਰਾ ਇਲਾਕੇ ਦੇ ਘਰ ’ਚ ਖੁੱਲ੍ਹੀ ਦੁਕਾਨ ’ਤੇ ਸਾਮਾਨ ਲੈਣ ਪੁੱਜੀ ਇਕ ਨਾਬਾਲਗ ਨੂੰ ਬਹਾਨੇ ਨਾਲ ਕੋਲ ਬੁਲਾ ਕੇ ਵਿਆਹੇ ਬੰਦੇ ਵਲੋਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਚੱਲਦੇ ਸਾਰੇ ਮੌਕੇ ’ਤੇ ਪੁੱਜੀ ਗੁੱਜਰਪੁਰਾ ਚੌਕੀ ਦੀ ਪੁਲਸ ਨੇ ਉਕਤ ਮੁਲਜ਼ਮ ਖਿਲਾਫ ਕਾਰਵਾਈ ਕਰਦੇ ਹੋਏ ਉਸ ਖਿਲਾਫ ਮਾਮਲਾ ਦਰਜ ਕਰ ਦਿੱਤਾ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਗੁੱਜਰਪੁਰਾ ਚੌਕੀ ਇੰਚਾਰਜ ਐੱਸ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਨਾਬਾਗਲ ਦੇ ਪਰਿਵਾਰ ਵੱਲੋਂ ਮਿਲੀ ਸ਼ਿਕਾਇਤ ਮੁਤਾਬਕ ਉਕਤ ਨਾਬਾਲਗ ਆਪਣੀ ਚਾਚੀ ਨਾਲ ਮੁਹੱਲੇ ’ਚ ਸਥਿਤ ਇਕ ਦੁਕਾਨ ਤੋਂ ਸਾਮਾਨ ਲੈਣ ਗਈ ਹੋਈ ਸੀ। 

ਪੜ੍ਹੋ ਇਹ ਵੀ ਖਬਰ - ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ

ਪੜ੍ਹੋ ਇਹ ਵੀ ਖਬਰ - ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ  

ਇਸ ਦੌਰਾਨ ਮੁਲਜ਼ਮ ਅੰਗਰੇਜ਼ ਸਿੰਘ ਗੇਜਾ ਵਾਸੀ ਗੁੱਜਰਪੁਰਾ, ਜੋ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਵੀ ਹਨ, ਨੇ ਕੁੜੀ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾ ਲਿਆ। ਇਸ ਤੋਂ ਬਾਅਦ ਉਸ ਨੇ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਐੱਸ. ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਪੁਲਸ ਨੇ ਮੁਲਜ਼ਮ ਅੰਗਰੇਜ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਮਿਲੇ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖਬਰ - ਭਾਈ ਨਿਰਮਲ ਸਿੰਘ ਦੇ ਪੁੱਤਰ ਤੇ ਭਤੀਜੇ ਨਾਲ ਕੈਪਟਨ ਨੇ ਕੀਤੀ ਗੱਲਬਾਤ, ਮਦਦ ਕਰਨ ਦਾ ਦਿੱਤਾ ਭਰੋਸਾ
 


author

rajwinder kaur

Content Editor

Related News