ਨਾਬਾਲਗਾ ਨੂੰ ਵਿਆਹ ਦੇ ਸੁਫ਼ਨੇ ਦਿਖਾ ਕੇ ਘਰੋਂ ਭਜਾ ਕੇ ਲੈ ਗਿਆ ਨੌਜਵਾਨ ਤੇ ਫ਼ਿਰ...
Thursday, Jul 25, 2024 - 03:20 PM (IST)
ਲੁਧਿਆਣਾ (ਰਿਸ਼ੀ): ਥਾਣਾ ਹੈਬੋਵਾਲ ਦੀ ਪੁਲਸ ਨੇ 16 ਸਾਲ ਦੀ ਨਾਬਾਲਗ ਲੜਕੀ ਨੂੰ ਇਕ ਨੌਜਵਾਨ ਵਿਆਹ ਦੀ ਨੀਅਤ ਨਾਲ ਘਰੋਂ ਭਜਾ ਕੇ ਲੈ ਗਿਆ ਅਤੇ 6 ਦਿਨਾਂ ਤੱਕ ਪਿੰਡ ਜੱਸੀਆਂ ’ਚ ਕਮਰੇ ’ਚ ਬੰਦ ਕਰ ਕੇ ਜਬਰ-ਜ਼ਨਾਹ ਕਰਕਦਾ ਰਿਹਾ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਇਕ ਮਹੀਨੇ ਬਾਅਦ ਮੁਲਜ਼ਮ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਮੁਰਾਨੀ (22) ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - 3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਨਾਲ ਮਿਟਾਈ ਹਵਸ, ਫ਼ਿਰ ਵੀਡੀਓ ਬਣਾ ਕੇ...
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਲੜਕੀ ਦੀ ਮਾਂ ਨੇ ਦੱਸਿਆ ਕਿ ਬੀਤੀ 16 ਜੂਨ ਨੂੰ ਬੇਟੀ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ ਅਤੇ ਭਾਲ ਕਰਨ ’ਤੇ 6 ਦਿਨਾਂ ਤੱਕ ਘਰ ਵਾਪਸ ਆਈ। ਬੇਟੀ ਨੇ ਦੱਸਿਆ ਕਿ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8