ਅਬੋਹਰ ''ਚ ਵੱਡੀ ਵਾਰਦਾਤ, ਅੱਲ੍ਹੜ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Sunday, Sep 04, 2022 - 06:10 PM (IST)

ਅਬੋਹਰ (ਰਹੇਜਾ) : ਢਾਣੀ ਕਰਨੈਲ ਦੇ ਨਜ਼ਦੀਕ ਢਾਣੀ ਚੀਫ਼ 'ਚ ਇੱਕ ਨਾਬਾਲਿਗ ਕੁੜੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਕੁੜੀ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਪਿਓ ਜੈ ਚੰਦ ਨੇ ਦੱਸਿਆ ਕਿ ਢਾਣੀ ਚੀਫ਼ ਨਿਵਾਸੀ ਲਾਲ ਚੰਦ ਦਾ ਪਰਿਵਾਰ ਕਿਸੇ ਧਾਰਮਿਕ ਥਾਂ 'ਤੇ ਮੱਥਾ ਟੇਕਣ ਗਿਆ ਸੀ ਅਤੇ ਉਸਦੀ 16 ਸਾਲਾ ਧੀ ਸ਼ਰਨਜੀਤ ਕੌਰ ਘਰ 'ਚ ਇਕੱਲੀ ਸੀ। ਜਿਸ ਕਾਰਨ ਸ਼ਰਨਜੀਤ ਕੌਰ ਨੇ ਉਸਦੀ ਧੀ ਮੀਨੂੰ ਨੂੰ ਆਪਣੇ ਘਰ ਸੌਣ ਲਈ ਬੁਲਾ ਲਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰ ਪੋਰਟ ’ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਮਾਮਲਾ ਆਇਆ ਸਾਹਮਣੇ, ਕਸਟਮ ਅਧਿਕਾਰੀ ਵੀ ਹੈਰਾਨ
ਇਸ ਤੋਂ ਬਾਅਦ ਅੱਜ ਸਵੇਰੇ ਸ਼ਰਨਜੀਤ ਕੌਰ ਨੇ ਫੋਨ ਕੀਤਾ ਅਤੇ ਕਿਹਾ ਕਿ ਉਹ ਆਪਣੀ ਧੀ ਨੂੰ ਆ ਲੈ ਜਾਵੇ। ਬਾਅਦ ਵਿੱਚ ਜਦੋਂ ਉਹ ਆਪਣੀ ਧੀ ਨੂੰ ਲੈਣ ਗਿਆ ਤਾਂ ਉੱਥੇ ਮੀਨੂੰ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਹੋਈ ਹਾਲਤ 'ਚ ਪਾਈ ਸੀ ਜਦਕਿ ਸ਼ਰਨਜੀਤ ਕੌਰ ਜ਼ਖ਼ਮੀ ਹਾਲਾਤ 'ਚ ਸੀ। ਮੀਨੂੰ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਸਥਾਨਕ ਥਾਣੇ 'ਚ ਇਸ ਦੀ ਸੂਚਨਾ ਦਿੱਤੀ ਗਈ ਤੇ ਪੁਲਸ ਨੇ ਮੌਕੇ 'ਤੇ ਆ ਕੇ ਪਹੁੰਚ ਦੇ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ- ਪੱਟੀ ’ਚ ਚਾਚੇ ਵਲੋਂ ਭਤੀਜੇ ਦਾ ਗੋਲ਼ੀਆਂ ਮਾਰ ਕੇ ਕਤਲ, ਢਾਈ ਮਹੀਨੇ ਪਹਿਲਾਂ ਹੋਇਆ ਸੀ ਨੌਜਵਾਨ ਦਾ ਵਿਆਹ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਈ ਸ਼ਰਨਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਅਣਪਛਾਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਿਆ। ਪੁਲਸ ਵੱਲੋਂ ਮ੍ਰਿਤਕ ਮੀਨੂੰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਦਿੱਤਾ ਗਿਆ ਹੈ ਅਤੇ ਜ਼ਖ਼ਮੀ ਹੋਈ ਸ਼ਰਨਜੀਤ ਕੌਰ ਸਰਕਾਰੀ ਹਸਪਤਾਲ ਜ਼ੇਰੇ ਇਲਾਜ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਿਟੀ 1 ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਜਲਦ ਤੋਂ ਜਲਦ ਦੋਸ਼ੀ ਨੂੰ ਕਾਬੂ ਕਰਨ ਦੀ ਮੰਗ ਕੀਤਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।