ਨਾਬਾਲਗ ਲਡ਼ਕੀ ਨੂੰ ਵਿਆਹ ਦੀ ਨੀਅਤ ਨਾਲ ਕੀਤਾ ਅਗਵਾ
Monday, Jul 16, 2018 - 06:33 AM (IST)

ਲੁਧਿਆਣਾ, (ਤਰੁਣ)- ਨਾਬਾਲਗ ਲਡ਼ਕੀ ਨੂੰ ਵਿਆਹ ਦੀ ਨੀਅਤ ਨਾਲ ਅਗਵਾ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਵਿਸ਼ਨੂੰ ਉਰਫ ਕਰਨ ਨਿਵਾਸੀ ਕਾਕੋਵਾਲ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਪਿੰਡ ਬਾਜਡ਼ਾ ਸਥਿਤ ਇਕ ਕਮਰੇ ’ਚ ਦਬਿਸ਼ ਦੇ ਕੇ ਦੋਸ਼ੀ ਸਮੇਤ ਲਡ਼ਕੀ ਨੂੰ ਬਰਾਮਦ ਕਰ ਲਿਆ।
ਥਾਣਾ ਇੰਚਾਰਜ ਸੁਰਿੰਦਰ ਚੋਪਡ਼ਾ ਨੇ ਦੱਸਿਆ ਕਿ ਦੋਸ਼ੀ ਮੂਲ ਰੂਪ ’ਚ ਸੀਤਾਮਡ਼ੀ ਬਿਹਾਰ ਦਾ ਰਹਿਣ ਵਾਲਾ ਹੈ, ਜੋ ਕਿ ਇਕ ਫੈਕਟਰੀ ’ਚ ਨੌਕਰੀ ਕਰਦਾ ਸੀ, ਜਿਥੇ ਉਕਤ ਲਡ਼ਕੀ ਵੀ ਕੰਮ ਕਰਦੀ ਸੀ। ਦੋਵਾਂ ’ਚ ਜਾਣ-ਪਛਾਣ ਹੋਈ, ਜਿਸ ਦੇ ਬਾਅਦ ਦੋਸ਼ੀ ਨੇ ਵਿਆਹ ਦੀ ਨੀਅਤ ਨਾਲ ਲਡ਼ਕੀ ਨੂੰ ਅਗਵਾ ਕਰ ਲਿਆ। ਪੁਲਸ ਅਨੁਸਾਰ ਲਡ਼ਕੀ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ। ਸੋਮਵਾਰ ਨੂੰ ਲਡ਼ਕੀ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਜਾਵੇਗਾ। ਫਿਲਹਾਲ ਦੋਸ਼ੀ ਨੂੰ ਕਾਬੂ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।