ਨਾਬਾਲਿਗ ਲੜਕੀ ਨਾਲ ਕਾਰ ''ਚ ਜਬਰ-ਜ਼ਨਾਹ ਕਰਨ ਵਾਲਾ ਦੋਸ਼ੀ ਕਾਬੂ
Friday, Aug 04, 2017 - 03:16 PM (IST)
ਅਬੋਹਰ (ਸੁਨੀਲ) : ਨਗਰ ਥਾਣਾ ਮੁਖੀ ਕੁਲਦੀਪ ਸ਼ਰਮਾ, ਐਡੀਸ਼ਨਲ ਮੁਖੀ ਅੰਗ੍ਰੇਜ਼ ਕੁਮਾਰ ਨੇ ਨਾਬਾਲਿਗ ਲੜਕੀ ਨੂੰ ਗੱਡੀ ਵਿਚ ਬਿਠਾ ਕੇ ਵਰਗਲਾ ਕੇ ਗੈਂਪ ਰੇਪ ਕਰਨ ਦੇ ਮਾਮਲੇ ਚ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਦੋਸ਼ੀ ਨੂੰ ਮਾਨਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਦੋਸ਼ੀ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਇਸ ਮਾਮਲੇ ਵਿਚ ਬਾਕੀ ਦੋਸ਼ੀ ਅਜੇ ਫਰਾਰ ਹਨ। ਜਾਣਕਾਰੀ ਮੁਤਾਬਿਕ 14 ਸਾਲਾ ਨਾਬਾਲਿਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ 16.2.2017 ਨੂੰ 6 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਮਹਿਲਾ ਸਬ ਇੰਸਪੈਕਟਰ ਰਾਜਬੀਰ ਕੌਰ ਨੇ ਮਾਮਲਾ ਦਰਜ ਹੋਣ ਤੋਂ ਬਾਅਦ ਨਾਬਾਲਿਗ ਲੜਕੀ ਦੇ 164 ਦੇ ਬਿਆਨ ਮਾਨਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਕਰਵਾਏ ਸੀ। ਹੁਣ ਇਸ ਮਾਮਲੇ ਵਿਚ ਜੀਤ ਕੁਮਾਰ ਪੁੱਤਰ ਕੰਵਰਜੀਤ ਸਿੰਘ ਵਾਸੀ ਫੈਜ ਕੋਠੀ ਨੂੰ ਪੁਲਸ ਨੇ ਕਾਬੂ ਕੀਤਾ ਹੈ।
ਨਾਬਾਲਿਗ ਲੜਕੀ ਨੇ ਪੰਜਪੀਰ ਮੇਲੇ ਵਿਚ ਇਸ ਨੌਜਵਾਨ ਦੀ ਪਛਾਣ ਕੀਤੀ ਸੀ। ਪਛਾਣ ਬਾਅਦ ਲੜਕੀ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਨੌਜਵਾਨ ਨੂੰ ਸ਼ੁੱਕਰਵਾਰ ਨੂੰ ਮਾਨਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਦੋਸ਼ੀ ਨੂੰ ਪੁੱਛਗਿੱਛ ਲਈ ਦੋ ਦਿਨ ਗੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ।
