ਨਾਬਾਲਗ ਪ੍ਰੇਮੀ ਜੋਡ਼ੇ ਨੇ ਨਿਗਲਿਆ ਜ਼ਹਿਰ, ਮੌਤ

Monday, Sep 02, 2019 - 01:18 AM (IST)

ਨਾਬਾਲਗ ਪ੍ਰੇਮੀ ਜੋਡ਼ੇ ਨੇ ਨਿਗਲਿਆ ਜ਼ਹਿਰ, ਮੌਤ

ਚੰਡੀਗਡ਼੍ਹ (ਸੰਦੀਪ)-ਧਨਾਸ ਸਥਿਤ ਬੋਟੈਨੀਕਲ ਗਾਰਡਨ ’ਚ ਐਤਵਾਰ ਸ਼ਾਮ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਥੇ ਨਾਬਾਲਗ ਲਡ਼ਕਾ-ਲਡ਼ਕੀ ਅਚੇਤ ਹਾਲਤ ’ਚ ਮਿਲੇ।ਆਸ-ਪਾਸ ਦੇ ਲੋਕਾਂ ਨੇ ਇਹ ਦੇਖ ਕੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਦੋਵਾਂ ਨੂੰ ਪੀ.ਜੀ.ਆਈ. ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਲਡ਼ਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਲਡ਼ਕੇ ਨੇ ਰਾਤ ਨੂੰ ਇਲਾਜ ਦੌਰਾਨ ਦਮ ਤੋਡ਼ ਦਿੱਤਾ।

11ਵੀ ਜਮਾਤ ਦੇ ਵਿਦਿਆਰਥੀ ਸਨ ਦੋਵੇਂ
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਹੀ ਸੈਕਟਰ-37 ਸਥਿਤ ਇਕ ਸਕੂਲ ’ਚ 11ਵੀਂ ਜਮਾਤ ਦੇ ਵਿਦਿਆਰਥੀ ਸਨ ਅਤੇ ਦੋਵਾਂ ਦੀ ਉਮਰ 16 ਸਾਲ ਸੀ। ਪੁਲਸ ਜਾਂਚ ਅਨੁਸਾਰ ਲਡ਼ਕੀ ਮੋਹਾਲੀ ਨਿਵਾਸੀ ਸੀ, ਜਦੋਂ ਕਿ ਲਡ਼ਕਾ ਧਨਾਸ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਦੋਵੇਂ ਹੀ ਇਕੱਠੇ ਪਡ਼੍ਹਾਈ ਕਰਦੇ ਸਨ, ਉਨ੍ਹਾਂ ਵਿਚਕਾਰ ਗਹਿਰੀ ਦੋਸਤੀ ਸੀ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਆਪਣੇ-ਆਪਣੇ ਘਰਾਂ ’ਚ ਵੀ ਗੱਲ ਕਰ ਲਈ ਸੀ। ਇਸ ’ਤੇ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜਦੋਂ ਉਹ ਬਾਲਗ ਹੋ ਜਾਣਗੇ ਅਤੇ ਉਨ੍ਹਾਂ ਦੀ ਪਡ਼੍ਹਾਈ ਵੀ ਪੂਰੀ ਹੋ ਜਾਵੇਗੀ ਤਾਂ ਉਨ੍ਹਾਂ ਦਾ ਵਿਆਹ ਕਰਵਾ ਦੇਣਗੇ ਪਰ ਸ਼ਾਇਦ ਦੋਵਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਸੀ, ਜਿਸ ਕਾਰਣ ਉਨ੍ਹਾਂ ਉਕਤ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਕੇਸ ਦੀ ਜਾਂਚ ’ਚ ਜੁੱਟ ਗਈ ਹੈ।


author

Karan Kumar

Content Editor

Related News