16 ਸਾਲਾ ਨਾਬਾਲਗ ਬੱਚੇ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Saturday, Jul 17, 2021 - 02:48 PM (IST)
ਬਟਾਲਾ (ਸਾਹਿਲ) : ਪਿੰਡ ਦਾਲਮ ਵਾਲੇ ਸੂਏ ’ਤੇ ਇਕ 16 ਸਾਲਾ ਨਾਬਾਲਗ ਬੱਚੇ ਵਲੋਂ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ ਬਚਿੱਤਰ ਸਿੰਘ ਨੇ ਦੱਸਿਆ ਕਿ 16 ਸਾਲਾ ਨਾਬਾਲਗ ਸਾਹਿਲਪ੍ਰੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਰਣੀਆਂ ਧਾਰੀਵਾਲ ਆਪਣੇ ਨਾਨਕੇ ਪਿੰਡ ਭੀਖੋਵਾਲੀ ਵਿਖੇ ਰਹਿ ਰਿਹਾ ਸੀ ਅਤੇ ਬੀਤੇ ਕੱਲ ਦੁਪਹਿਰ 12 ਵਜੇ ਦੇ ਕਰੀਬ ਘਰੋਂ ਆ ਗਿਆ ਪਰ ਜਦੋਂ ਦੇਰ ਸ਼ਾਮ ਘਰ ਵਾਪਸ ਨਾ ਪਰਤਿਆ ਤਾਂ ਇਸ ਦੀ ਨਾਨਕਿਆਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਅੱਜ ਸਵੇਰੇ ਉਕਤ ਨਾਬਾਲਗ ਦੀ ਲਾਸ਼ ਪਿੰਡ ਦਾਲਮ ਦੇ ਸੂਏ ਨੇੜੇ ਦਰੱਖਤ ਨਾਲ ਲਟਕੀ ਮਿਲੀ ਹੈ।
ਏ.ਐੱਸ.ਆਈ ਬਚਿੱਤਰ ਸਿੰਘ ਨੇ ਅੱਗੇ ਦੱਸਿਆ ਕਿ ਨਾਬਾਲਗ ਸਾਹਿਲਪ੍ਰੀਤ ਸਿੰਘ ਨੇ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ ਜਿਸ ’ਤੇ ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਵਿਖੇ ਮ੍ਰਿਤਕ ਦੀ ਨਾਨੀ ਬਲਵਿੰਦਰ ਕੌਰ ਪਤਨੀ ਚੈਂਚਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਸੀਆਰ.ਪੀ.ਸੀ ਦੀ ਕਾਰਵਾਈ ਕਰ ਦਿੱਤੀ ਗਈ ਹੈ।