ਘਰ ''ਚ ਇਕੱਲੀ ਨਾਬਾਲਗਾ ਨਾਲ ਜਬਰ-ਜ਼ਨਾਹ

Monday, Feb 24, 2020 - 01:04 PM (IST)

ਘਰ ''ਚ ਇਕੱਲੀ ਨਾਬਾਲਗਾ ਨਾਲ ਜਬਰ-ਜ਼ਨਾਹ

ਲੁਧਿਆਣਾ (ਰਾਜ): ਮਾਤਾ-ਪਿਤਾ ਦੇ ਪਿੰਡ ਜਾਣ ਤੋਂ ਬਾਅਦ ਨਾਬਾਲਗਾ ਨੂੰ ਘਰ 'ਚ ਇਕੱਲੀ ਦੇਖ ਕੇ ਮੁਲਜ਼ਮ ਜ਼ਬਰਦਸਤੀ ਘਰ 'ਚ ਦਾਖਲ ਹੋ ਗਿਆ ਅਤੇ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੇ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਉਹ ਦੋ ਦਿਨ ਚੁਪ ਰਹੀ ਪਰ ਮਾਤਾ-ਪਿਤਾ ਦੇ ਆਉਣ 'ਤੇ ਉਸ ਨੇ ਸਾਰੀ ਘਟਨਾ ਮਾਂ ਨੂੰ ਦੱਸੀ।

ਇਸ ਤੋਂ ਬਾਅਦ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਪੀੜਤ ਦੀ ਮਾਂ ਦੇ ਬਿਆਨਾਂ 'ਤੇ ਮੁਲਜ਼ਮ ਸ਼ੰਭੂ ਖਿਲਾਫ ਜਬਰ-ਜ਼ਨਾਹ ਅਤੇ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਦੀ ਮਾਂ ਨੇ ਪੁਲਸ ਨੇ ਦੱਸਿਆ ਕਿ ਉਸਦਾ ਪਤੀ ਲੇਬਰ ਦਾ ਕੰਮ ਕਰਦਾ ਹੈ ਅਤੇ ਉਹ ਖੁਦ ਘਰਾਂ 'ਚ ਸਫਾਈ ਕਰਦੀ ਹੈ। ਉਨ੍ਹਾਂ ਦੇ ਚਾਰ ਬੱਚੇ ਹਨ, ਜਿਸ 'ਚੋਂ ਦੋ ਲੜਕੀਆਂ ਅਤੇ ਦੋ ਲੜਕੇ ਹਨ। ਔਰਤ ਦਾ ਕਹਿਣਾ ਹੈ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਿੰਡ ਜਾਣਾ ਸੀ। ਇਸ ਲਈ ਉਹ ਇਕ ਬੇਟੇ ਅਤੇ ਬੇਟੀ ਨੂੰ ਕਮਰੇ 'ਚ ਆਪਣੀ ਭੈਣ ਦੇ ਸਹਾਰੇ ਛੱਡ ਕੇ ਗਏ ਸਨ, ਜਦੋਂਕਿ ਬਾਕੀ ਦੋ ਬੱਚੇ ਉਨ੍ਹਾਂ ਨਾਲ ਸਨ। ਉਹ ਵਾਪਸ ਆਏ ਤਾਂ ਉਨ੍ਹਾਂ ਦੀ ਨਾਬਾਲਗ ਬੇਟੀ ਨੇ ਸ਼ੰਭੂ ਦੀ ਹਰਕਤ ਬਾਰੇ ਦੱਸਿਆ।ਉਧਰ ਐੱਸ. ਐੱਚ. ਓ. ਮਧੂਵਾਲਾ ਦਾ ਕਹਿਣਾ ਹੈ ਕਿ ਪੀੜਤਾ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ ਅਤੇ ਦੋਸ਼ੀ ਦੀ ਗ੍ਰਿਫਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Shyna

Content Editor

Related News