ਰੇਲ ਮੰਤਰਾਲਾ ਦਾ ਵੱਡਾ ਫੈਸਲਾ : ਫਿਰੋਜ਼ਪੁਰ ਰੇਲ ਮੰਡਲ ਦੀਆਂ 18 ਅਣ-ਰਾਖਵੀਆਂ ਵਿਸ਼ੇਸ਼ ਗੱਡੀਆਂ ਬਹਾਲ
Saturday, Jul 17, 2021 - 11:38 AM (IST)
ਜੈਤੋ (ਪਰਾਸ਼ਰ): ਫ਼ਿਰੋਜ਼ਪੁਰ ਰੇਲ ਮੰਡਲ ਦੇ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯਾਤਰੀਆਂ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ਨੂੰ ਵੇਖਦੇ ਹੋਏ ਰੇਲ ਮੰਤਰਾਲਾ ਨੇ 19 ਜੁਲਾਈ ਤੋਂ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ’ਚ 18 ਅਣ-ਰਾਖਵੀਆਂ ਵਿਸ਼ੇਸ਼ ਰੇਲ ਗੱਡੀਆਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਬੇਅੰਤ ਕੌਰ ਦੇ ਘਰ ਪੁੱਜੇ ਨਕਲੀ ਇਮੀਗ੍ਰੇਸ਼ਨ ਅਫ਼ਸਰ, ਕਿਹਾ ਦਿਓ ਪੈਸੇ ਨਹੀਂ ਤਾਂ ਕਰ ਦਿਆਂਗੇ ਡਿਪੋਰਟ (ਵੀਡੀਓ)
ਟ੍ਰੇਨ ਨੰਬਰ 04664 ਫ਼ਿਰੋਜ਼ਪੁਰ-ਲੁਧਿਆਣਾ, ਟ੍ਰੇਨ ਨੰਬਰ 04663 ਲੁਧਿਆਣਾ-ਫ਼ਿਰੋਜ਼ਪੁਰ, ਟ੍ਰੇਨ ਨੰਬਰ 04480 ਪਠਾਨਕੋਟ-ਜਲੰਧਰ, ਟ੍ਰੇਨ ਨੰਬਰ 04479 ਜਲੰਧਰ-ਪਠਾਨਕੋਟ, ਟ੍ਰੇਨ ਨੰਬਰ 04468 ਜਲੰਧਰ-ਹੁਸ਼ਿਆਰਪੁਰ, ਟ੍ਰੇਨ ਨੰਬਰ 04467 ਹੁਸ਼ਿਆਰਪੁਰ-ਜਲੰਧਰ, ਟ੍ਰੇਨ ਨੰਬਰ 04482 ਜਲੰਧਰ-ਹੁਸ਼ਿਆਰਪੁਰ, ਟ੍ਰੇਨ ਨੰਬਰ 04481 ਹੁਸ਼ਿਆਰਪੁਰ-ਜਲੰਧਰ, ਟ੍ਰੇਨ ਨੰ. 04484 ਬਾਰਾਮੂਲਾ-ਬਨੀਹਾਲ, ਟ੍ਰੇਨ ਨੰਬਰ 04483 ਬਨੀਹਾਲ - ਬਾਰਾਮੂਲਾ, ਟ੍ਰੇਨ ਨੰਬਰ 04474 ਬਡਗਾਮ-ਬਨਿਹਾਲ, ਟ੍ਰੇਨ ਨੰਬਰ 04473 ਬਨਿਹਾਲ-ਬਡਗਾਮ, ਟ੍ਰੇਨ ਨੰਬਰ 04475 ਬਡਗਾਮ-ਬਾਰਾਮੂਲਾ, ਟ੍ਰੇਨ ਨੰਬਰ 04476 ਬਾਰਾਮੂਲਾ-ਬਡਗਾਮ, ਟ੍ਰੇਨ ਨੰਬਰ 04477 ਬਡਗਾਮ-ਬਾਰਾਮੂਲਾ, ਟ੍ਰੇਨ ਨੰਬਰ 04477 ਬਡਗਾਮ-ਬਾਰਾਮੂਲਾ ਟ੍ਰੇਨ ਨੰਬਰ 04478 ਬਾਰਾਮੂਲਾ-ਬਡਗਾਮ, ਟ੍ਰੇਨ ਨੰਬਰ 04491 ਫ਼ਿਰੋਜ਼ਪੁਰ-ਫਾਜ਼ਿਲਕਾ, ਟ੍ਰੇਨ ਨੰਬਰ 04492 ਫਾਜ਼ਿਲਕਾ-ਫ਼ਿਰੋਜ਼ਪੁਰ ਸ਼ਾਮਲ ਹਨ, ਜਿਨ੍ਹਾਂ ਨੂੰ ਅਣ- ਰਾਖਵੀਂ ਮੇਲ ਐਕਸਪ੍ਰੈੱਸ ਵਿਸ਼ੇਸ਼ ਵਜੋਂ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬਦਕਿਸਮਤ ਮਾਂ! ਜੰਜ਼ੀਰਾਂ ਨਾਲ ਬੰਨ੍ਹਣਾ ਪਿਆ ਪੁੱਤਰ, ਬੱਚੇ ਨੂੰ ਨਾਲ ਲੈ ਕੇ ਨੂੰਹ ਵੀ ਤੁਰ ਗਈ ਪੇਕੇ