ਨਵੇਂ ਟਰਾਂਸਪੋਰਟ ਮੰਤਰੀ ਦੇ ਹੁਕਮਾਂ ਦੀ ਨਹੀਂ ਕਰਦੇ ਪ੍ਰਾਈਵੇਟ ਅਪ੍ਰੇਟਰ ਪ੍ਰਵਾਹ, ਔਰਬਿਟ ਨੇ ਚੁੱਪ ਚੁਪੀਤੇ ਵਧਾਇਆ ਕਿਰਾਇਆ

10/06/2021 2:24:21 PM

ਮੋਗਾ, ਬਾਘਾ ਪੁਰਾਣਾ (ਗੋਪੀ ਰਾਊਕੇ, ਅਜੇ) - ਇਕ ਪਾਸੇ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਣਅਧਿਕਾਰਤ ਚੱਲਦੀਆਂ ਬੱਸਾਂ ਨੂੰ ਬੰਦ ਕਰਨ ਅਤੇ ਬੱਸ ਅੱਡਿਆਂ ਵਿਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਚੁੱਪ ਚੁਪੀਤੇ ਕਿਰਾਇਆ ਵਧਾ ਦਿੱਤਾ। ਅੱਜ ਦੇਰ ਸ਼ਾਮ ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਮੋਗਾ ਤੋਂ ਮੁਕਤਸਰ ਜਾ ਰਹੀ ਡੱਬਵਾਲੀ ਟਰਾਂਸਪੋਰਟ ਬਠਿੰਡਾ ਦੀ ਬੱਸ ਦੇ ਕੰਡਕਟਰ ਵੱਲੋਂ ਸਵਾਰੀਆਂ ਤੋਂ ਟਿਕਟਾਂ ਦੇ ਪੈਸੇ ਜ਼ਿਆਦਾ ਵਸੂਲੇ ਗਏ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਲੰਗੇਆਣਾ ਨਿਵਾਸੀ ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਅਤੇ ਪਰਦਮਨ ਸਿੰਘ ਭੱਟੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮਕਾਜ ਮੁਕੰਮਲ ਕਰਕੇ ਮੋਗਾ ਤੋਂ ਮੁਕਤਸਰ ਜਾ ਰਹੀ ਡੱਬਵਾਲੀ ਟਰਾਂਸਪੋਰਟ ਬੱਸ ਰਾਹੀਂ ਮੋਗਾ ਤੋਂ ਬਾਘਾਪੁਰਾਣਾ ਜਾਣ ਲਈ ਬੱਸ ਵਿਚ ਸਵਾਰ ਹੋ ਗਏ।ਜਦੋਂ ਬੱਸ ਕੰਡਕਟਰ ਨੇ ਉਨ੍ਹਾਂ ਤੋਂ ਟਿਕਟਾਂ ਕੱਟੀਆਂ ਤਾਂ ਉਸ ਨੇ 30 ਰੁਪਏ ਦੀ ਥਾਂ 40 ਰੁਪਏ ਕਿਰਾਇਆ ਕੱਟਿਆ। ਜਦੋਂ ਕਿਰਾਇਆ ਵੱਧ ਕੱਟਣ ਸਬੰਧੀ ਗੱਲ ਕੀਤੀ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਤੇ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਇਸ ਬੱਸ ’ਤੇ ਕਿਰਾਇਆ ਇਨ੍ਹਾਂ ਹੀ ਲੱਗੇਗਾ ਜਾਣਾ ਤੁਹਾਡੀ ਮਰਜ਼ੀ ਹੈ। ਮਜ਼ਬੂਰੀ ਵੱਸ ਉਨ੍ਹਾਂ ਨੂੰ 40 ਰੁਪਏ ਕਿਰਾਇਆ ਦੇ ਕੇ ਸਫਰ ਕਰਨਾ ਪਿਆ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਉਨ੍ਹਾਂ ਇਹ ਵੀ ਦੱਸਿਆ ਕਿ ਬੱਸ ਕੰਡਕਟਰ ਨੇ ਸਾਰੀਆਂ ਸਵਾਰੀਆ ਤੋਂ ਹੀ ਜ਼ਿਆਦਾ ਕਿਰਾਇਆ ਵਸੂਲਿਆ ਹੈ। ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਅਤੇ ਪਰਦਮਨ ਸਿੰਘ ਭੱਟੀ ਨੇ ਕਿਹਾ ਕਿ ਜੇਕਰ ਸਬੰਧਤ ਟਰਾਂਸਪੋਰਟ ਬੱਸ ਕੰਡਕਟਰ ’ਤੇ ਸਬੰਧਤ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਜਾਵੇਗੀ ਤਾਂਕਿ ਉਕਤ ਬੱਸ ਕੰਪਨੀ ਕਿਸੇ ਹੋਰ ਸਵਾਰੀ ਨਾਲ ਧੱਕਾ ਨਾ ਕਰ ਸਕੇ। ਇਸ ਸਬੰਧੀ ਜਦ ਬੱਸ ਕੰਡਕਟਰ ਨਾਲ ਗੱਲਬਾਤ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)


rajwinder kaur

Content Editor

Related News