ਮੰਤਰੀ ਧਾਲੀਵਾਲ ਨੇ ਸੁਖਬੀਰ ਬਾਦਲ ''ਤੇ ਵਿੰਨ੍ਹਿਆ ਤਿੱਖਾ ਨਿਸ਼ਾਨਾ, ਆਖੀ ਇਹ ਗੱਲ

Friday, Jun 16, 2023 - 06:29 PM (IST)

ਅਜਨਾਲਾ/ਚੇਤਨਪੁਰਾ (ਨਿਰਵੈਲ)- ਪੰਜਾਬ ਦੇ 65 ਲੱਖ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਹਨ। ਸੁਖਬੀਰ ਸਿੰਘ ਬਾਦਲ, ਜਿਸ ਨਾਲ ਤਿੰਨ ਵਿਧਾਇਕ, ਜੋ ਸਕੂਟਰ ’ਤੇ ਬੈਠ ਕੇ ਵੀ ਵਿਧਾਨ ਸਭਾ ’ਚ ਪਹੁੰਚ ਸਕਦੇ ਹਨ, ਉਹ ਵੀ ਅੱਜ ਭਗਵੰਤ ਸਿੰਘ ਮਾਨ ਨੂੰ ਪਾਗਲ ਦੱਸ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਰਾਜਾਸਾਂਸੀਂ ਦੇ ਪਿੰਡ ਭਿੱਟੇਵੱਡ ਸਾਵਲ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਮੀਂਹ ਤੇ ਤੂਫ਼ਾਨ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਥਾਂ-ਥਾਂ ’ਤੇ ਡਿੱਗੇ ਦਰੱਖਤ ਅਤੇ ਬਿਜਲੀ ਦੇ ਖੰਭੇ

PunjabKesari

ਉਨ੍ਹਾਂ ਕਿਹਾ ਕਿ ਮੈਂ ਭਿੱਟੇਵੱਡ ਪਿੰਡ ਖੜ੍ਹਾ ਹਾਂ ਤੇ ਇਸ ਹਲਕੇ ਵਿਚ ਅਕਾਲੀ ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵਿਕਾਸ ਕਰਵਾਉਣ ਲਈ ਬਹੁਤ ਡੀਗਾਂ ਮਾਰੀਆਂ ਹਨ ਪਰ ਇਸ ਪਿੰਡ ਦੀ ਹਾਲਤ ਤੁਹਾਡੇ ਸਾਹਮਣੇ ਹੈ, ਜਿੱਥੇ ਨਾ ਤਾਂ ਸਕੂਲ ਹੈ, ਨਾ ਹੀ ਸਟੇਡੀਅਮ। ਇੱਥੋਂ ਤੱਕ ਕਿ ਛੱਪੜ ਦੇ ਪਾਣੀ ਦਾ ਨਿਕਾਸ ਵੀ ਨਹੀਂ ਹੈ। ਲੋਕ ਹਾੜੇ ਕੱਢ ਰਹੇ ਹਨ, ਪਿੰਡਾਂ ਦੇ ਵਿਕਾਸ ਤੋਂ ਹੀ ਦਿਖਾਈ ਦੇ ਰਿਹਾ ਹੈ ਕਿ ਬਾਦਲ ਦੇ ਸਿਆਣੇ ਲੀਡਰਾਂ ਨੇ ਕਿੰਨੇ ਵਧੀਆ ਕੰਮ ਕੀਤੇ ਹਨ, ਤੁਹਾਡੇ ਕਹਿਣ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਕੌਣ ਸਿਆਣਾ ਹੈ ਤੇ ਕੌਣ ਪਾਗਲ ਹੈ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਤੇ ਦੂਜੇ ਪਾਸੇ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਸੀ। ਇਸ ਦੌਰਾਨ ਚੋਣਾਂ ਵਿਚ ਭਗਵੰਤ ਮਾਨ ਨੂੰ 92 ਸੀਟਾਂ ਆਈਆਂ ਤੇ ਸੁਖਬੀਰ ਨੂੰ 3 ਸੀਟਾਂ ਮਿਲੀਆਂ। ਲੋਕਾਂ ਨੇ ਉਦੋਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਕੌਣ ਪਾਗਲ ਹੈ। ਉਨ੍ਹਾਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਨੂੰ ਵਿਸਵਾਸ਼ ਦਿਵਾਉਂਦਾ ਹਾਂ ਪਿੰਡ ਭਿੱਟੇਵੱਡ ’ਚ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦੇ ਕੇ ਨਿਵਾਜ਼ਿਆ ਜਾਵੇਗਾ।

ਇਹ ਵੀ ਪੜ੍ਹੋ- ਮੋਗਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੁਆਏ ਵੈਣ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News