ਅਨਮੋਲ ਗਗਨ ਮਾਨ ਵੱਲੋਂ 30 ਉਮੀਦਵਾਰਾਂ ਨੂੰ ਟੂਰਿਸਟ ਗਾਈਡ ਲਾਇਸੈਂਸ ਜਾਰੀ, ਟੂਰ ਗਾਈਡਾਂ ਨੂੰ ਲੈ ਕੇ ਕਹੀ ਇਹ ਗੱਲ

Thursday, Jan 05, 2023 - 12:58 AM (IST)

ਅਨਮੋਲ ਗਗਨ ਮਾਨ ਵੱਲੋਂ 30 ਉਮੀਦਵਾਰਾਂ ਨੂੰ ਟੂਰਿਸਟ ਗਾਈਡ ਲਾਇਸੈਂਸ ਜਾਰੀ, ਟੂਰ ਗਾਈਡਾਂ ਨੂੰ ਲੈ ਕੇ ਕਹੀ ਇਹ ਗੱਲ

ਚੰਡੀਗੜ੍ਹ :  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ 'ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੁਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਦੀ ਪੂਰਤੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ 'ਚ ਸਥਿਤ ਦਫ਼ਤਰ ਵਿਖੇ 30 ਉਮੀਦਵਾਰਾਂ ਨੂੰ ਟੂਰਿਸਟ ਗਾਇਡ ਲਾਇਸੈਂਸ ਜਾਰੀ ਕੀਤੇ। ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਦੇ ਸਕੱਤਰ, ਗੁਰਕਿਰਤ ਕਿਰਪਾਲ ਸਿੰਘ ਵਿਸ਼ੇਸ ਤੌਰ 'ਤੇ ਹਾਜ਼ਰ ਸਨ।

ਇਹ ਵੀ ਪੜ੍ਹੋ : ਜੰਮਦੇ ਸਾਰ ਹੀ ਬੱਚੀ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ, ਡਿਲੀਵਰੀ ਦੌਰਾਨ ਜ਼ਿਆਦਾ ਖ਼ੂਨ ਵਹਿਣ ਨਾਲ ਹੋਈ ਮੌਤ

ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਰਾਜ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਨਾਲ ਸਹਿਯੋਗ ਕਰਨ ਵਿੱਚ ਟੂਰ ਗਾਇਡ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਟੂਰ ਗਾਈਡ ਦੀ ਡਿਊਟੀ ਅਤੇ ਜ਼ਿੰਮੇਵਾਰੀ ‘ਚ ਸੈਲਾਨੀਆਂ ਦੇ ਸੂਬੇ ਵਿੱਚ ਆਉਣ ਤੋਂ ਸ਼ੁਰੂ ਹੋ ਕੇ ਰਵਾਨਗੀ ਤੱਕ ਦੀਆਂ ਟੂਰ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਵਧੀਆ ਟੁਰ ਗਾਈਡ ਹੀ ਆਪਣੇ ਦੇਸ਼ ਜਾਂ ਰਾਜ ਦੇ ਇਤਿਹਾਸ, ਵਿਰਾਸਤਾਂ, ਸੱਭਿਆਚਾਰ, ਭਾਸ਼ਾ ਅਤੇ ਵਿਸ਼ੇਸ਼ਤਾਵਾਂ ਬਾਰੇ ਸੈਨਾਨੀਆਂ ਨੂੰ ਅਸਲ ਝਲਕ ਪੇਸ਼ ਕਰਦੇ ਹਨ।  

PunjabKesari

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਟੂਰ ਗਾਈਡ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਣਕਾਰੀ ਇਥੇ ਆਉਣ ਵਾਲੇ ਸੈਲਾਨੀਆਂ ਨਾਲ ਸਾਂਝੀ ਕਰਨਗੇ ਜਿਸ ਨਾਲ ਪੰਜਾਬ ਵਿੱਚ ਸੈਰ ਸਪਾਟੇ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਸੂਬਾ ਆਰਥਿਕ ਪੱਖੋ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਦੇਸ-ਦੁਨੀਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਸੈਲਾਨੀ ਟੂਰ ਗਾਇਡ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ web site : punjabtourism.punjab.gov.in ਤੇ ਪਹੁੰਚ ਕਰ ਸਕਦੇ ਹਨ। ਮੰਤਰੀ ਨੇ ਟੂਰਿਸਟ ਗਾਇਡ ਲਾਇਸੈਂਸ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸੁੱਭਕਾਮਨਾਵਾਂ ਵੀ ਦਿੱਤੀਆਂ।

ਇਹ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ


author

Mandeep Singh

Content Editor

Related News